ਲੀਬੀਆ ''ਚ ਅਗਵਾ ਕੀਤੇ ਭਾਰਤੀਆਂ ਦੇ ਮਾਮਲੇ ''ਚ ਮਿਲੀ ਵੱਡੀ ਸਫਲਤਾ

08/01/2015 12:27:42 PM

ਤ੍ਰਿਪੋਲੀ-ਲੀਬੀਆ ''ਚ ਸ਼ੁੱਕਰਵਾਰ ਨੂੰ ਅਗਵਾ ਕੀਤੇ ਗਏ ਚਾਰ ਭਾਰਤੀਆਂ ''ਚ ਦੋ ਨੂੰ ਛੁੜਵਾ ਲਿਆ ਗਿਆ ਹੈ। ਛੁੜਵਾਏ ਗਏ ਬੰਧਕਾਂ ਦੇ ਨਾਂ ਲਕਸ਼ਮੀਕਾਂਤ ਅਤੇ ਵਿਜੇ ਕੁਮਾਰ ਹਨ। ਇਨ੍ਹਾਂ ਦੀ ਰਿਹਾਈ ਕਿਵੇਂ ਹੋਈ ਅਤੇ ਇਨ੍ਹਾਂ ਨੂੰ ਕਿਸ ਨੇ, ਕਿਉਂ ਅਗਵਾ ਕੀਤਾ ਸੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਹਾਂ ਦੀ ਸੁਰੱਖਿਅਤ ਵਾਪਸੀ ''ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਬਾਕੀ ਦੋ ਨੂੰ ਵੀ ਛੇਤੀ ਹੀ ਛੁੜਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਚਾਰਾਂ ਨੂੰ ਲੀਬੀਆ ਦੇ ਸਿਰਤੇ ਤੋਂ ਅਗਵਾ ਕਰ ਲਿਆ ਗਿਆ ਸੀ। ਚਾਰੋ ਲੀਬੀਆ ''ਚ ਪੜ੍ਹਾਉਂਦੇ ਹਨ। ਇਹ ਹੈਦਰਾਬਾਦ ਅਤੇ ਕਰਨਾਟਕ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਅਗਵਾ ਹੋਣ ਦਾ ਸ਼ੱਕ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ''ਤੇ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਚਾਰ ''ਚੋਂ ਤਿੰਨ ਯੂਨੀਵਰਸਿਟੀ ਆਫ ਸਿਰਤੇ ''ਚ ਫੈਕਲਟੀ ਹੈ, ਜਦੋਂ ਕਿ ਯੂਨੀਵਰਸਿਟੀ ਦੇ ਦੂਜੇ ਕੈਂਪਸ ''ਚ ਕੰਮ ਕਰਦੇ ਹਨ। 
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਐਡਵਾਈਜ਼ਰੀ ਜਾਰੀ ਕਰਕੇ ਜੰਗ ਤੋਂ ਪ੍ਰਭਾਵਿਤ ਲੀਬੀਆ ''ਚੋਂ ਭਾਰਤੀਆਂ ਨੂੰ ਕੱਢਣ ਲਈ ਕਿਹਾ ਸੀ। ਆਈ. ਐਸ. ਆਈ. ਐਸ. ਨੇ ਇਰਾਕ ਦੇ ਸ਼ਹਿਰ ਮੋਸੁਲ ''ਚ 39 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਵਿਦੇਸ਼ ਮੰਤਰਾਲਾ ਇਨ੍ਹਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦਾ ਆਇਆ ਹੈ, ਹਾਲਾਂਕਿ ਕੁਝ ਮੀਡੀਆ ਰਿਪੋਰਟਰਸ ''ਚ ਇਨ੍ਹਾਂ ਦੇ ਮਾਰੇ ਜਾਣ ਦੀ ਖਬਰ ਆਈ ਸੀ।

Kulvinder Mahi

This news is News Editor Kulvinder Mahi