ਲਗਾਤਾਰ ਮੀਂਹ ਕਾਰਨ ਬੀਜਿੰਗ ''ਚ 360 ਫਲਾਈਟਾਂ ਰੱਦ

08/12/2017 9:16:07 PM

ਬੀਜਿੰਗ— ਚੀਨ ਦੀ ਰਾਜਧਾਨੀ ਬੀਜਿੰਗ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇਥੇ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਤੇ ਇਥੋਂ ਜਾਣ ਵਾਲੀਆਂ 360 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ ਕਿਉਂਕਿ ਸ਼ਨੀਵਾਰ ਸ਼ਾਮ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਨੂੰ ਦੇਖਦੇ ਹੋਏ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। ਸਵੇਰੇ 11 ਵਜੇ ਤੱਕ ਕਰੀਬ 234 ਫਲਾਈਟਾਂ ਆਉਣੀਆਂ ਸਨ ਤੇ 181 ਫਲਾਈਟਾਂ ਨੂੰ ਇਥੋਂ ਉਡਾਨ ਭਰਨੀ ਸੀ। ਕੱਲ ਦੀਆਂ 400 ਤੋਂ ਜ਼ਿਆਦਾ ਉਡਾਨਾ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਵੱਡੇ ਪੈਮਾਨੇ 'ਤੇ ਫਲਾਈਟਾਂ ਦੀ ਆਵਾਜਾਈ 'ਚ ਦੇਰੀ ਹੋਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਮੌਸਮ ਸੈਂਟਰ ਨੇ ਬੀਜਿੰਗ 'ਚ ਅਗਲੇ 24 ਘੰਟਿਆਂ 'ਚ 70 ਮਿ.ਮੀ. ਤੱਕ ਦੇ ਮੀਂਹ ਦਾ ਅਨੁਮਾਨ ਲਗਾਇਆ ਹੈ। ਉਥੇ ਉੱਤਰੀ ਇਲਾਕਿਆਂ 'ਚ ਹਲਕੇ ਮੀਂਹ ਦਾ ਸੰਭਾਵਨਾ ਜਤਾਈ ਜਾ ਰਹੀ ਹੈ।