ਅਫਗਾਨਿਸਤਾਨ: ਹਵਾਈ ਹਮਲਿਆਂ ਦੌਰਾਨ 30 ਅੱਤਵਾਦੀ ਢੇਰ

09/11/2019 1:59:54 PM

ਕਾਬੁਲ— ਅਫਗਾਨਿਸਤਾਨ ਦੇ ਤੱਖਰ ਸੂਬੇ 'ਚ ਇਕ ਹਵਾਈ ਹਮਲੇ ਦੌਰਾਨ ਤਕਰੀਬਨ 30 ਤਾਲਿਬਾਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੀ ਜਾਣਕਾਰੀ ਸਥਾਨਕ ਸੂਤਰਾਂ ਵਲੋਂ ਦਿੱਤੀ ਗਈ ਹੈ। ਸਿਨਹੂਆ ਪੱਤਰਕਾਰ ਏਜੰਸੀ ਨੇ ਅਫਗਾਨਿਸਤਾਨ ਫੌਜ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਖੂਫੀਆ ਜਾਣਕਾਰੀ ਦੇ ਅਧਾਰ ਤੇ ਮੰਗਲਵਾਰ ਦੇਰ ਰਾਤ ਕੀਤੇ ਗਏ ਇਸ ਹਵਾਈ ਹਮਲੇ 'ਚ ਲਗਭਗ 30 ਹੋਰ ਲੋਕ ਜ਼ਖਮੀ ਹੋਏ।

ਅਧਿਕਾਰੀ ਦੇ ਦੱਸਿਆ ਕਿ ਛੋਟੇ ਹਥਿਆਰਾਂ ਤੇ ਗ੍ਰੇਨੇਡਾਂ ਨਾਲ ਲੈਸ ਅੱਤਵਾਦੀਆਂ ਨੇ ਜ਼ਿਲਾ ਕੇਂਦਰ 'ਤੇ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਫੌਜ ਦੇ ਚੋਰੀ ਕੀਤੇ ਤਿੰਨ ਵਾਹਨ ਵੀ ਨਸ਼ਟ ਹੋ ਗਏ। ਇਸ ਘਟਨਾ 'ਤੇ ਤਾਲਿਬਾਨ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਬੁੱਧਵਾਰ ਤੜਕੇ ਅਮਰੀਕਾ 'ਚ ਹੋਏ 9/11 ਹਮਲੇ ਦੀ ਵਰ੍ਹੇਗੰਢ ਮੌਕੇ, ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਮਰੀਕੀ ਦੂਤਾਵਾਸ ਦੇ ਨੇੜੇ ਇਕ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ 'ਚ ਅਜੇ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਮਿਲੀ ਹੈ।

Baljit Singh

This news is Content Editor Baljit Singh