3 ਸਿੱਖਾਂ ਨੇ 69 ਅਫਗਾਨਾਂ ਨੂੰ ਪਗੜੀ ਪਹਿਨਾ ਕੇ ਗੈਰ-ਕਾਨੂੰਨੀ ਢੰਗ ਨਾਲ ਬ੍ਰਿਟੇਨ ਪਹੁੰਚਾਇਆ

07/12/2017 3:53:40 AM

ਲੰਡਨ— ਇਥੋਂ ਦੀ ਇਕ ਅਦਾਲਤ ਨੂੰ ਦੱਸਿਆ ਗਿਆ ਹੈ ਕਿ 6 ਲੱਖ ਪੌਂਡ ਦੇ ਇਕ ਘਪਲੇ ਵਿਚ 3 ਬਰਤਾਨਵੀ ਸਿੱਖਾਂ ਨੇ 69 ਗੈਰ-ਕਾਨੂੰਨੀ ਅਫਗਾਨ ਪ੍ਰਵਾਸੀਆਂ ਨੂੰ ਪਗੜੀ ਪਹਿਨਾ ਕੇ ਅਤੇ ਸਿੱਖਾਂ ਦੇ ਅਸਲ ਪਾਸਪੋਰਟ ਵਰਤ ਕੇ ਬਰਤਾਨੀਆ ਪਹੁੰਚਾ ਦਿੱਤਾ। ਦਲਜੀਤ ਕਪੂਰ, ਹਰਮੀਤ ਕਪੂਰ ਅਤੇ ਦਵਿੰਦਰ ਚਾਵਲਾ ਨੇ ਮਾਰਚ ਵਿਚ ਇਨਰ ਲੰਡਨ ਕ੍ਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਆਪਣਾ ਦੋਸ਼ ਮੰਨ ਲਿਆ ਹੈ।  
ਅਦਾਲਤ ਨੂੰ ਦੱਸਿਆ ਗਿਆ ਕਿ ਕਸਟਮ ਅਧਿਕਾਰੀ ਗੈਰ-ਕਾਨੂੰਨੀ ਪ੍ਰਵਾਸੀਆਂ ਦਰਮਿਆਨ ਫਰਕ ਨਹੀਂ ਸਮਝ ਸਕੇ,ਜੋ ਅਸਲ ਪਾਸਪੋਰਟ ਧਾਰਕਾਂ ਵਜੋਂ ਪਗੜੀ ਪਹਿਨ ਕੇ ਉਥੇ ਆਏ। ਗਿਰੋਹ ਦੇ ਮੈਂਬਰ ਫਰਾਂਸ ਜਾਂਦੇ ਸਨ ਅਤੇ ਉਥੋਂ ਚੋਰੀ ਕੀਤੇ ਗਏ ਜਾਂ ਅਸਲ ਪਾਸਪੋਰਟ ਗੈਰ-ਕਾਨੂੰਨੀ ਉੇਨ੍ਹਾਂ ਪ੍ਰਵਾਸੀਆਂ ਨੂੰ ਦਿੰਦੇ ਸਨ, ਜੋ ਅਸਲ ਪਾਸਪੋਰਟ ਹੋਲਡਰ ਵਰਗੇ ਲੱਗਦੇ ਸਨ।