ਕੈਨੇਡਾ 'ਚ ਨਾਬਾਲਗ ਕੁੜੀ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਦੋਸ਼ 'ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

08/26/2021 10:13:11 AM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ) : ਬੀਤੇ ਦਿਨ ਕੈਨੇਡਾ ਦੇ ਉਨਟਾਰੀਓ ਦੀ ਸਿਟੀ ਬਰੈਂਪਟਨ ਦੀ ਪੀਲ ਰੀਜ਼ਨਲ ਪੁਲਸ ਵੱਲੋਂ ਨਾਬਾਲਗ ਕੁੜੀ ਨੂੰ ਜ਼ਬਰੀ ਦੇਹ ਵਪਾਰ ਦੇ ਧੰਦੇ ਵਿਚ ਧੱਕਣ ਦੇ ਦੋਸ਼ ਹੇਠ ਪੁਲਸ ਨੇ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਪੀਲ ਪੁਲਸ ਨੇ ਬੋਵੇਅਰਡ ਅਤੇ ਕ੍ਰੇਡਿਟ ਵਿਉ ਰੋਡ 'ਤੇ ਛਾਪਾ ਮਾਰ ਇਕ ਘਰ ਵਿਚੋਂ ਇਕ ਨਾਬਾਲਗ ਕੁੜੀ ਨੂੰ ਇਨ੍ਹਾਂ ਦੇ ਚੁੰਗਲ ਚੋਂ ਛੁਡਾਇਆ ਗਿਆ ਹੈ ਅਤੇ ਪੁਲਸ ਨੂੰ ਪੂਰਾ ਯਾਕੀਨ ਹੈ ਕਿ ਕੁਝ ਹੋਰ ਵੀ ਪੀੜ੍ਹਤ ਸਾਹਮਣੇ ਆ ਸਕਦੇ ਹਨ।

ਇਹ ਵੀ ਪੜ੍ਹੋ: ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’

ਬਰਾਮਦ ਕੀਤੀ ਨਾਬਾਲਗ ਕੁੜੀ ਨਾਲ ਇਨ੍ਹਾਂ ਵੱਲੋਂ ਕੁੱਟਮਾਰ ਵੀ ਕੀਤੀ ਗਈ ਸੀ। ਕੁੜੀ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ (23 ਸਾਲ), ਹਰਕੁਵਰ ਸਿੰਘ (22 ਸਾਲ) ਅਤੇ ਸੁਖਮਨਪ੍ਰੀਤ ਸਿੰਘ (23 ਸਾਲ) ਵਜੋਂ ਹੋਈ ਹੈ। ਤਿੰਨਾਂ ਦੀ ਉਨਟਾਰੀਓ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਈ ਹੈ। ਇਸ ਮਾਮਲੇ ਵਿਚ ਚੌਥੇ ਦੋਸ਼ੀ ਦੀ ਪੁਲਸ ਵੱਲੋਂ ਹਾਲੇ ਭਾਲ ਜਾਰੀ ਹੈ।

ਇਹ ਵੀ ਪੜ੍ਹੋ: UAE ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਝਟਕਾ, ਅਸਥਾਈ ਤੌਰ ’ਤੇ ਕੀਤੀ ਬੰਦ ਇਹ ਸੁਵਿਧਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry