ਸਵਿਡਿਸ਼ ਪ੍ਰਾਰਥਨਾ ਸਥਾਨ ਤੋਂ 3 ਵਿਅਕਤੀਆਂ ਨੂੰ ਬੰਬ ਹਮਲੇ ’ਚ ਕੀਤਾ ਗ੍ਰਿਫਤਾਰ

12/10/2017 4:19:21 PM

ਹੇਲੰਸਕੀ (ਏ.ਪੀ.)- ਸਵਿਡਿਸ਼ ਸ਼ਹਿਰ ਗੋਟੇਬੋਰਗ ਦੇ ਇਕ ਪ੍ਰਾਰਥਨਾ ਘਰ ’ਤੇ ਬੰਬ ਸੁੱਟਣ ਦੇ ਇਲਜ਼ਾਮ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਵੀਡਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਖੇ ਸ਼ਨੀਵਾਰ ਨੂੰ ਹੋਏ ਇਸ ਹਮਲੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਗੇਟੋਬੋਰਗ ਦੇ ਪੁਲਸ ਵਿਭਾਗ ਦੇ ਬੁਲਾਰੇ ਪੀਟਰ ਨੋਰਡਨਗਾਰਡ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਨੇ ਸਟਾਕਹੋਮ ਦੀ ਰਾਜਧਾਨੀ ’ਚ ਸਥਿਤ ਯਹੂਦੀ ਕੇਂਦਰ ਵਿਚ ਸੁਰੱਖਿਆ ਵਧਾ ਦਿੱਤੀ ਹੈ। ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਤਕਰੀਬਨ ਦਰਜਨ ਲੋਕ ਜਿਨ੍ਹਾਂ ਨੇ ਮਾਸਕ ਪਹਿਨੇ ਹੋਏ ਸਨ, ਉਹ ਪ੍ਰਾਰਥਨਾ ਸਥਾਨ ਦੇ ਬਾਹਰ ਇਕ ਗ੍ਰਾਉਂਡ ਵਿਚ ਇਕੱਠੇ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੇ ਹਮਲਾ ਕਰ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਸਟਾਕਹੋਮ ਅਤੇ ਮਾਲਮੋ ਵਿਚ ਬੀਤੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਲਏ ਗਏ ਫੈਸਲੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਦਰਸ਼ਨ ਕੀਤੇ ਗਏ ਸਨ।