ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਵਾਲੇ ਵਿਅਕਤੀ ਨੂੰ ਮਿਲਣਗੇ 3.34 ਲੱਖ ਰੁਪਏ

03/13/2020 8:59:59 PM

ਲੰਡਨ -  ਕੋਰੋਨਾਵਾਇਰਸ ਨੂੰ ਗੋਲਬਲ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਮਹਾਮਾਰੀ ਐਲਾਨ ਕਰ ਦਿੱਤਾ ਹੈ। ਇਸ ਤੋਂ ਬਚਣ ਲਈ ਲੋਕ ਫੇਸ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰ ਰਹੇ ਹਨ। ਕੋਰੋਨਾਵਾਇਰਸ ਕਾਰਨ ਦੁਨੀਆ ਭਰ ਦੇ 127 ਦੇਸ਼ਾਂ ਵਿਚ 1 ਲੱਖ 26 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਤੋਂ ਪੀਡ਼ਤ ਹੋ ਚੁੱਕੇ ਹਨ ਅਤੇ ਮ੍ਰਿ੍ਤਕਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਵਿਚਾਲੇ ਬਿ੍ਰਟੇਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਇਥੇ ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਵਾਲੇ ਵਿਅਕਤੀ ਨੂੰ 4500 ਡਾਲਰ (ਕਰੀਬ 3.3 ਲੱਖ ਰੁਪਏ) ਨਕਦ ਦਿੱਤੇ ਜਾਣਗੇ।

ਤੁਸੀਂ ਵੀ ਹੈਰਾਨ ਰਹਿ ਗਏ ਨਾ ਕਿ ਇਹ ਆਫਰ ਕੌਣ ਅਤੇ ਕਿਉਂ ਦੇ ਰਿਹਾ ਹੈ। ਦਰਅਸਲ, ਕੋਰੋਨਾਵਾਇਰਸ ਦੀ ਕੋਈ ਵੀ ਦਵਾਈ ਅਜੇ ਤੱਕ ਬਜ਼ਾਰ ਵਿਚ ਮੌਜੂਦ ਨਹੀਂ ਹੈ ਅਤੇ ਫਾਰਮਸਯੂਟਿਕਲ ਕੰਪਨੀਆਂ ਇਸ ਦੀ ਵੈਕਸੀਨ ਜਲਦ ਤੋਂ ਜਲਦ ਬਜ਼ਾਰ ਵਿਚ ਉਪਲੱਬਧ ਕਰਾਉਣਾ ਚਾਹੁੰਦੀਆਂ ਹਨ। ਲਿਹਾਜ਼ਾ, ਦਵਾਈ ਕੰਪਨੀਆਂ ਉਨ੍ਹਾਂ ਲੋਕਾਂ ਨੂੰ ਹਜ਼ਾਰਾਂ ਡਾਲਰ ਦੀਆਂ ਪੇਸ਼ਕਸ਼ ਕਰ ਰਹੀਆਂ ਹਨ, ਜੋ ਸਵੈ-ਇੱਛਾ ਨਾਲ ਵਾਇਰਸ ਦੇ ਇਕ ਰੂਪ ਤੋਂ ਪੀਡ਼ਤ ਹੋਣਾ ਚਾਹੁੰਦੇ ਹਨ ਅਤੇ ਅਲੱਗ ਤੋਂ 2 ਹਫਤੇ ਦਾ ਸਮਾਂ ਬਿਤਾਉਣਾ ਚਾਹੁੰਦੇ ਹਨ।

ਇਸ ਵਾਇਰਸ ਦੇ ਇਲਾਜ ਲਈ ਇਕ ਪ੍ਰਭਾਵੀ ਵੈਕਸੀਨ ਸਭ ਤੋਂ ਪਹਿਲਾਂ ਬਣਾਉਣਾ ਬਿਨਾਂ ਕਿਸੇ ਸ਼ੱਕ ਦੇ ਕੋਈ ਵੀ ਦਵਾਈ ਕੰਪਨੀ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ। ਲਿਹਾਜ਼ਾ, ਕਈ ਕੰਪਨੀਆਂ ਆਪਣੀ ਸਫਲਤਾ ਦੀ ਸੰਭਾਵਨਾ ਵਧਾਉਣ ਲਈ ਜ਼ਿਆਦਾ ਪੈਸਾ ਖਰਚ ਕਰਨ ਨੂੰ ਤਿਆਰ ਹਨ। ਉਦਾਹਰਣ ਲਈ, ਕਈ ਕੰਪਨੀਆਂ ਦੇ ਨਾਲ-ਨਾਲ ਜਨਤਕ ਖੇਤਰ ਦੇ ਸੰਗਠਨਾਂ ਨੇ ਕਥਿਤ ਤੌਰ 'ਤੇ ਇਕ ਵੈਕਸੀਨ ਦੀ ਖੋਜ ਵਿਚ ਸਹਾਇਤਾ ਲਈ ਕੋਰੋਨਾਵਾਇਰਸ ਦੇ ਇਕ ਰੂਪ ਵਿਚ ਪੀਡ਼ਤ ਹੋਣ ਲਈ ਸਵੈ-ਸੇਵਕਾਂ ਨੂੰ 4500 ਡਾਲਰ ਤੱਕ ਦੀ ਰਾਸ਼ੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਇਕ ਆਕਰਸ਼ਕ ਪੇਸ਼ਕਸ਼ ਹੈ, ਵਿਸ਼ੇਸ਼ ਰੂਪ ਤੋਂ ਨੌਜਵਾਨ, ਸਿਹਤਮੰਦ ਅਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਪੈਸੇ ਦੀ ਸਖਤ ਜ਼ਰੂਰਤ ਹੈ। ਹਾਲਾਂਕਿ ਇਸ ਦਾ ਸਿਰਫ ਇਕ ਹੀ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਹੋਵੇਗਾ ਕਿ ਉਨ੍ਹਾਂ ਨੂੰ ਘਟੋਂ-ਘੱਟ 2 ਹਫਤੇ ਤੱਕ ਬਾਹਰੀ ਦੁਨੀਆ ਦੇ ਸੰਪਰਕ ਤੋਂ ਦੂਰ ਹੋਣਾ ਹੋਵੇਗਾ। ਰਿਪੋਰਟ ਮੁਤਾਬਕ ਇਕ ਸਮੇਂ ਵਿਚ 24 ਲੋਕਾਂ ਤੱਕ ਨੂੰ ਕੋਰੋਨਾਵਾਇਰਸ () ਦੇ 2 ਉਪਭੇਦਾਂ ਨਾਲ ਪੀਡ਼ਤ ਹੋਣ ਲਈ ਭੁਗਤਾਨ ਕੀਤਾ ਜਾਵੇਗਾ।

14 ਦਿਨਾਂ ਲਈ ਸਵੈ-ਸੇਵਕਾਂ ਨੂੰ ਸੁਰੱਖਿਆਤਮਕ ਗੀਅਰ ਵਿਚ ਡਾਕਟਰਾਂ ਅਤੇ ਨਰਸਾਂ ਦੀ ਪੂਰਣ ਨਿਗਰਾਨੀ ਵਿਚ 2 ਹਫਤਿਆਂ ਲਈ ਰੱਖਿਆ ਜਾਵੇਗਾ। ਵਾਇਰਲ ਲੋਡ ਨੂੰ ਮਾਪਣ ਲਈ ਗੰਦੇ ਟੀਸ਼ੂਆਂ ਨੂੰ ਵੀ ਇਕੱਠਾ ਕੀਤਾ ਜਾਵੇਗਾ। ਲੰਡਨ ਦੀ ਕੁਇਨ ਮੈਰੀ ਯੂਨੀਵਰਸਿਟੀ ਵਿਚ ਵਾਇਰੋਲਾਜ਼ੀ ਦੇ ਮਾਹਿਰ ਪ੍ਰੋਫੈਸਰ ਜਾਨ ਆਕਸਫੋਰਡ ਮੁਤਾਬਕ, ਪੀਡ਼ਤ ਸਵੈ-ਸੇਵਕਾਂ ਨੂੰ ਖਾਂਸੀ ਜਾਂ ਸਰਦੀ ਦੇ ਹਲਕੇ ਲੱਛਣਾਂ ਦਾ ਅਨੁਭਵ ਹੋਵੇਗਾ।

ਦੱਸ ਦਈਏ ਕਿ ਇਸ ਤਰ੍ਹਾਂ ਦਾ ਅਭਿਆਸ ਨਵਾਂ ਨਹੀਂ ਹੈ। ਅਸਲ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਪਿਛਲੇ ਸਾਲ ਦੀਆਂ ਪ੍ਰਯੋਗਸ਼ਾਲਾਂ ਲੋਕਾਂ ਨੂੰ ਇੰਫਲੂਐਂਜਾ ਵਾਇਰਸ ਤੋਂ ਪੀਡ਼ਤ ਹੋਣ ਲਈ ਸਵੈ-ਸੇਵਕਾਂ ਨੂੰ 3300 ਡਾਲਰ ਦਾ ਭੁਗਤਾਨ ਕਰ ਰਹੀ ਸੀ। ਹਾਲਾਂਕਿ ਕੋਵਿਡ-19 ਇਕ ਪੂਰੀ ਤਰ੍ਹਾਂ ਨਾਲ ਨਵਾਂ ਵਾਇਰਸ ਹੈ ਅਤੇ ਪੀਡ਼ਤ ਲੋਕਾਂ ਲਈ ਜ਼ੋਖਮ ਕਾਫੀ ਜ਼ਿਆਦਾ ਹੈ।

Khushdeep Jassi

This news is Content Editor Khushdeep Jassi