ਜਰਮਨੀ ''ਚ ਜਹਾਜ਼ ਹਾਦਸਾਗ੍ਰਸਤ, 2 ਆਸਟ੍ਰੇਲੀਅਨਾਂ ਸਣੇ 3 ਦੀ ਮੌਤ

12/15/2017 5:39:05 PM

ਬਰਲਿਨ— ਵੀਰਵਾਰ ਨੂੰ ਦੱਖਣ-ਪੱਛਮੀ ਜਰਮਨੀ 'ਚ ਇਕ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ, ਜਿਨ੍ਹਾਂ 'ਚੋਂ 2 ਪਾਇਲਟ ਆਸਟ੍ਰੇਲੀਆ ਦੇ ਸਨ।
ਰੇਵੇਂਸਬਰਗ ਇਲਾਕੇ ਦੇ ਨੇੜੇ ਬੀਤੇ ਦਿਨੀਂ ਸੇਸਨਾ 510 ਜਹਾਜ਼ ਹਾਦਸਾਗ੍ਰਸ਼ ਹੋ ਗਿਆ। ਇਸ ਜਹਾਜ਼ ਨੇ ਫ੍ਰੈਂਕਫਰਟ ਤੋਂ ਉਡਾਣ ਭਰੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਜਹਾਜ਼ 'ਚ 2 ਆਸਟ੍ਰੇਲੀਅਨ ਪਾਇਲਟ ਸਨ, ਜਿਨ੍ਹਾਂ 'ਚੋਂ 45 ਸਾਲਾਂ ਪਾਇਲਟ ਵੋਰਲਬਰਗ ਤੇ 49 ਸਾਲਾਂ ਪਾਇਲਟ ਵਿਆਨਾ ਦਾ ਰਹਿਣ ਵਾਲਾ ਸੀ। ਇਸ ਹਾਦਸੇ 'ਚ ਇਕ 79 ਸਾਲਾਂ ਜਰਮਨ ਯਾਤਰੀ ਦੀ ਵੀ ਮੌਤ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਖਰਾਬ ਮੌਸਮ ਨੂੰ ਦੇਖਦੇ ਹੋਏ ਅਜੇ ਜਾਂਚ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਹਾਦਸੇ ਦਾ ਕਾਰਨ ਖਰਾਬ ਮੌਸਮ ਮੰਨਿਆ ਜਾ ਰਿਹਾ ਹੈ।