29 ਸਾਲਾ ਇਹ ਸ਼ਖਸ ਆਪਣੀ ਭਤੀਜੀ ''ਤੇ ਰੱਖਦਾ ਸੀ ਬੁਰੀ ਨਜ਼ਰ, ਦਿੱਤੀ ਬੇਰਹਿਮ ਮੌਤ (ਤਸਵੀਰਾਂ)

12/15/2017 5:31:14 PM

ਸਿਡਨੀ(ਬਿਊਰੋ)— ਆਸਟ੍ਰੇਲੀਆ ਵਿਚ 29 ਸਾਲ ਦੇ ਇਕ ਸ਼ਖਸ ਨੂੰ ਭਤੀਜੀ ਦੇ ਕਤਲ ਦੇ ਮਾਮਲੇ ਵਿਚ 46 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪੁਲਸ ਨੂੰ ਉਸ ਦੀ ਲਾਸ਼ ਬਿਨਾਂ ਕੱਪੜਿਆਂ ਦੇ ਸਮੁੰਦਰ ਵਿਚ ਤੈਰਦੀ ਮਿਲੀ ਸੀ। ਭਤੀਜੀ ਦੋਸ਼ੀ ਡੈਰਕ ਬੈਰੇਟ ਦੇ ਪਰਿਵਾਰ ਨਾਲ ਹੀ ਸਿਡਨੀ ਵਿਚ ਹੀ ਰਹੀ ਸੀ।
25 ਸਾਲ ਦੀ ਚਾਈਨੀਜ਼ ਯੂਨੀਵਰਸਿਟੀ ਦੀ ਵਿਦਿਆਰਥਣ ਮੇਂਗਮੇਈ ਲੇਂਗ ਸਾਊਥ ਵੈਸਟ ਸਿਡਨੀ ਦੇ ਕੈਮਪਸੀ ਵਿਚ ਪਿਛਲੇ 5 ਸਾਲ ਤੋਂ ਆਪਣੇ ਅੰਕਲ ਬੈਰੇਟ ਦੇ ਪਰਿਵਾਰ ਨਾਲ ਰਹਿ ਰਹੀ ਸੀ। ਬੈਰੇਟ ਨੇ ਕੇਸ ਦੀ ਸੁਣਵਾਈ ਦੌਰਾਨ ਦੱਸਿਆ ਸੀ ਕਿ ਉਹ ਆਪਣੀ ਭਤੀਜੀ ਵੱਲ ਜਿਨਸੀ ਆਕਰਸ਼ਿਤ ਸੀ ਅਤੇ ਇਸ ਲਈ ਉਸ ਨੇ ਇਹ ਰਸਤਾ ਚੁਣਿਆ। ਬੈਰੇਟ ਨੇ ਅਦਾਲਤ ਵਿਚ ਦੱਸਿਆ ਸੀ ਕਿ ਅਪ੍ਰੈਲ 2016 ਨੂੰ ਜਦੋਂ ਉਸ ਦੀ ਪਤਨੀ 2 ਦਿਨ ਲਈ ਸ਼ਹਿਰ ਤੋਂ ਬਾਹਰ ਗਈ ਤਾਂ ਸਵੇਰ ਦੇ ਸਮੇਂ ਉਸ ਨੇ ਲੇਂਗ ਨੂੰ ਬੈਡ ਨਾਲ ਬੰਨ੍ਹ ਕੇ ਉਸ ਦੀਆਂ ਬਿਨਾਂ ਕੱਪੜਿਆਂ ਦੇ ਤਸਵੀਰਾਂ ਖਿੱਚੀਆਂ। ਇਸ ਤੋਂ 2 ਦਿਨ ਤੱਕ ਬੈਰੇਟ ਨੇ ਲੇਂਗ 'ਤੇ ਲਗਾਤਾਰ ਕਈ ਵਾਰ ਜਾਨਲੇਵਾ ਹਮਲੇ ਕੀਤੇ ਅਤੇ ਆਖੀਰਕਾਰ ਗਲੇ 'ਤੇ 31 ਵਾਰ ਚਾਕੂ ਨਾਲ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ। ਇਸ ਤੋਂ ਬਾਅਦ 24 ਅਪ੍ਰੈਲ ਨੂੰ ਬੈਰੇਟ ਨੇ ਉਸ ਦੀ ਲਾਸ਼ ਪਲਾਸਟਿਕ ਵਿਚ ਲਪੇਟੀ ਅਤੇ ਸਨੈਪਰ ਪੁਆਇੰਟ 'ਤੇ ਲਿਜਾ ਕੇ ਪਹਾੜ ਤੋਂ ਸਮੁੰਦਰ ਵਿਚ ਸੁੱਟ ਦਿੱਤੀ। ਫਿਰ ਉਸ ਨੇ ਪਤਨੀ ਦੇ ਪਰਤਣ 'ਤੇ ਪੁਲਸ ਸਟੇਸ਼ਨ ਵਿਚ ਆਪਣੀ ਭਤੀਜੀ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਲਿਖਵਾਈ ਸੀ। ਹਾਲਾਂਕਿ ਬਾਅਦ ਵਿਚ ਉਸ ਦੀ ਲਾਸ਼ ਬਿਨਾਂ ਕੱਪੜਿਆਂ ਦੇ ਸਮੁੰਦਰ ਵਿਚ ਤੈਰਦੀ ਮਿਲੀ। ਉਥੇ ਹੀ ਬੈਰੇਟ ਦੀ ਕਾਰ ਵਿਚ ਰੱਖੀ ਭਤੀਜੀ ਦੀ ਲਾਸ਼ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈਆਂ ਅਤੇ ਕਤਲ ਦੀ ਗੱਲ ਸਾਹਮਣੇ ਆਈ।
ਕੀ ਕਿਹਾ ਅਦਾਲਤ ਨੇ?
ਇਸ ਮਾਮਲੇ ਵਿਚ ਐਨ. ਐਸ. ਡਬਲਯੂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬੈਰੇਟ ਨੂੰ 46 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਇਸ ਵਿਚ ਸਾਢੇ 23 ਸਾਲ ਤੱਕ ਉਸ ਨੂੰ ਪੈਰੋਲ ਵੀ ਨਹੀਂ ਮਿਲੇਗੀ। ਸਜ਼ਾ ਸੁਣਾਉਂਦੇ ਤੱਕ ਜਸਟਿਸ ਹੇਲਨ ਵਿਲਸਨ ਨੇ ਕਿਹਾ ਕਿ ਇਹ ਭਿਆਨਕ ਅਪਰਾਧ ਹੈ, ਜਿਸ ਲਈ ਕੋਈ ਮੁਆਫੀ ਨਹੀਂ। ਉਥੇ ਹੀ ਬੈਰੇਟ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਕਿਹਾ ਕਿ ਮੈਂ ਆਪਣੇ ਕੰਮ ਨਾਲ ਆਪਣੇ ਅਤੇ ਉਸ ਦੇ ਪਰਿਵਾਰ ਨੂੰ ਮੁਸ਼ਕਲ ਵਿਚ ਪਾ ਦਿੱਤਾ ਹੈ। ਉਹ ਬਹੁਤ ਹੀ ਪਿਆਰੀ ਕੁੜੀ ਸੀ। ਮੈਨੂੰ ਖੁਦ ਤੋਂ ਨਫਰਤ ਹੋ ਰਹੀ ਹੈ।