ਪੀਓਕੇ ''ਚ ਅਚਾਨਕ ਆਏ ਹੜ੍ਹ ਕਾਰਨ 28 ਹਲਾਕ

07/16/2019 2:02:32 PM

ਇਸਲਾਮਾਬਾਦ— ਪਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮੂਸਲਾਧਾਰ ਵਰਖਾ ਤੇ ਉਸ ਤੋਂ ਬਾਅਦ ਆਏ ਹੜ੍ਹ ਕਾਰਨ ਨੀਲਮ ਘਾਟੀ 'ਚ ਵੱਡੀ ਗਿਣਤੀ 'ਚ ਮਕਾਨ ਤੇ ਮਸਜਿਦਾਂ ਤਬਾਹ ਹੋ ਗਈਆਂ ਹਨ, ਜਿਨ੍ਹਾਂ ਕਾਰਨ ਘੱਟ ਤੋਂ ਘੱਟ 28 ਲੋਕਾਂ ਦੀ ਮੌਤ ਹੋ ਗਈ ਹੈ। ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਬੱਦਲ ਫਟਣ ਕਾਰਨ ਘਾਟੀ ਦੇ ਲਸਵਾ ਇਲਾਕੇ 'ਚ 150 ਤੋਂ ਜ਼ਿਆਦਾ ਮਕਾਨ ਨੁਕਸਾਨੇ ਗਏ ਹਨ ਤੇ ਦਰਜਨਾਂ ਲੋਕ ਵਹਿ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਆਏ ਹੜ੍ਹ 'ਚ ਦੋ ਮਸਜਿਦਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ। ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਵੀ ਰੁਕ ਗਈਆਂ ਹਨ। ਪਾਕਿਸਤਾਨੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਸੋਮਵਾਰ ਨੂੰ ਪਿੰਡ 'ਚ ਫਸੇ 52 ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਹੈ। ਅਜੇ ਵੀ ਕਈ ਲੋਕ ਆਪਣੇ ਘਰਾਂ 'ਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਿਲਾ ਪ੍ਰਸ਼ਾਸਨ, ਆਪਦਾ ਪ੍ਰਬੰਧਨ ਤੇ ਸਥਾਨਕ ਪੁਲਸ ਖੇਤਰ 'ਚ ਬਚਾਅ ਮੁਹਿੰਮ ਚਲਾ ਰਹੀ ਹੈ। ਅਖਬਾਰ ਦੇ ਮੁਤਾਬਕ ਸੂਬਾ ਆਪਦਾ ਪ੍ਰਬੰਧਨ ਟ੍ਰਿਬਿਊਨਲ 'ਚ ਮੁਹਿੰਮ ਡਾਇਰੈਕਟਰ ਸਾਦੁਰ ਰਹਿਮਾਨ ਕੁਰੈਸ਼ੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ ਨਾਲ ਹੀ ਉਨ੍ਹਾਂ ਨੇ ਗਿਣਤੀ 'ਚ ਵਾਧਾ ਹੋਣ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਹੈ।

Baljit Singh

This news is Content Editor Baljit Singh