ਕਾਬੁਲ ਦੀ ਇਕ ਸਿਆਸੀ ਰੈਲੀ 'ਚ ਗੋਲੀਬਾਰੀ, 27 ਦੀ ਮੌਤ

03/06/2020 9:07:36 PM

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿਚ ਸ਼ੁੱਕਰਵਾਰ ਨੂੰ ਇਕ ਸਿਆਸੀ ਰੈਲੀ ਦੌਰਾਨ ਹੋਈ ਗੋਲੀਬਾਰੀ ਵਿਚ ਘਟੋਂ-ਘੱਟ 27 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਈ ਸਮਝੌਤੇ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੈ। ਇਸ ਹਮਲੇ ਨੇ ਅਫਗਾਨਿਸਤਾਨ ਦੀ ਰਾਜਧਾਨੀ ਦੇ ਬੇਹੱਦ ਸਖਤ ਸੁਰੱਖਿਆ ਵਾਲੇ ਇਲਾਕੇ ਵਿਚ ਸੁਰੱਖਿਆ ਦੀ ਕਮੀ ਨੂੰ ਉਜਾਗਰ ਕੀਤਾ ਹੈ ਉਹ ਵੀ ਉਦੋਂ ਜਦ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਮੁਤਾਬਕ 14 ਮਹੀਨਿਆਂ ਦੇ ਅੰਦਰ ਵਿਦੇਸ਼ੀ ਬਲਾਂ ਦੀ ਦੇਸ਼ ਤੋਂ ਵਾਪਸੀ ਹੋਣੀ ਹੈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹਿਮੀ ਨੇ ਆਖਿਆ ਕਿ ਮਿ੍ਰਤਕਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ 29 ਹੋਰ ਲੋਕ ਜ਼ਖਮੀ ਹਨ। ਉਨ੍ਹਾਂ ਆਖਿਆ ਕਿ ਅਫਗਾਨ ਵਿਸ਼ੇਸ਼ ਬਲ ਹਮਲਾਵਰਾਂ ਖਿਲਾਫ ਅਭਿਆਨ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਅੰਕਡ਼ਿਆਂ ਵਿਚ ਬਦਲਾਅ ਹੋਵੇਗਾ। ਸਿਹਤ ਮੰਤਰਾਲੇ ਦੇ ਅਧਿਕਾਰੀ ਨਿਜ਼ਾਮੁਦੀਨ ਜਲੀਲ ਨੇ ਮ੍ਰਿਤਕਾਂ ਦੀ ਗਿਣਤੀ ਥੋਡ਼ੀ ਵਧਾਉਂਦੇ ਹੋਏ ਆਖਿਆ ਕਿ 29 ਲੋਕ ਮਾਰੇ ਗਏ ਹਨ ਜਦਕਿ 30 ਹੋਰ ਜ਼ਖਮੀ ਹਨ।

ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ। ਹਮਲਾ ਹਾਜ਼ਰਾ ਭਾਈਚਾਰੇ ਤੋਂ ਆਉਣ ਵਾਲੇ ਰਾਜਨੇਤਾ ਅਬਦੁਲ ਅਲੀ ਮਾਜਰੀ ਦੀ ਯਾਦ ਵਿਚ ਆਯੋਜਿਤ ਇਕ ਪ੍ਰੋਗਰਾਮ 'ਤੇ ਕੀਤਾ ਗਿਆ। ਇਸ ਭਾਈਚਾਰੇ ਦੇ ਜ਼ਿਆਦਾਤਰ ਲੋਕ ਸ਼ੀਆ ਹਨ। ਇਸਲਾਮਕ ਸਟੇਟ ਦੇ ਇਕ ਸਮੂਹ ਨੇ ਪਿਛਲੇ ਸਾਲ ਇਸੇ ਸਮੂਹ ਨੇ ਪਿਛਲੇ ਸਾਲ ਇਸੇ ਪ੍ਰੋਗਰਾਮ ਵਿਚ ਹਮਲੇ ਦਾ ਦਾਅਵਾ ਕੀਤਾ ਸੀ ਅਤੇ ਉਦੋਂ ਇਕ ਤੋਂ ਬਾਅਦ ਇਕ ਦਾਗੇ ਗਏ ਕਈ ਮੋਰਟਾਰ ਕਾਰਨ ਘਟੋਂ-ਘੱਟ 11 ਲੋਕਾਂ ਦੀ ਜਾਣ ਗਈ ਸੀ।

ਰਹਿਮੀ ਨੇ ਆਖਿਆ ਸੀ ਕਿ ਸ਼ਹਿਰ ਦੇ ਪੱਛਮ ਵਿਚ ਸਥਿਤ ਪ੍ਰੋਗਰਾਮ ਵਾਲੀ ਥਾਂ ਨੇਡ਼ੇ ਇਕ ਨਿਰਮਾਣ ਅਧੀਨ ਇਮਾਰਤ 'ਚ ਮੁਠਭੇਡ਼ ਸ਼ੁਰੂ ਹੋਈ। ਇਸ ਇਲਾਕੇ ਵਿਚ ਜ਼ਿਆਦਾਤਰ ਸ਼ੀਆ ਆਬਾਦੀ ਹੈ। ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ ਵਿਚ ਹਮਲੇ ਤੋਂ ਬਾਅਦ ਲੋਕ ਲਾਸ਼ਾਂ ਨੂੰ ਇਕੱਠਾ ਕਰਦੇ ਦਿੱਖ ਰਹੇ ਹਨ। ਰਾਸ਼ਟਰਪਤੀ ਅਸ਼ਰਫ ਗਨੀ ਨੇ ਕਤਲੇਆਮ ਦੀ ਨਿੰਦਾ ਕਰਦੇ ਹੋਏ ਇਸ ਨੂੰ ਮਨੁੱਖਤਾ ਖਿਲਾਫ ਅਪਰਾਧ ਕਰਾਰ ਦਿੱਤਾ।

ਪ੍ਰੋਗਰਾਮ ਵਿਚ ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਬਦੁੱਲਾ ਸਮੇਤ ਦੇਸ਼ ਦੇ ਕਈ ਸੀਨੀਅਰ ਨੇਤਾ ਸ਼ਾਮਲ ਹੋਏ। ਗ੍ਰਹਿ ਮੰਤਰਾਲੇ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਉੱਚ ਅਹੁੱਦੇ ਵਾਲੇ ਅਧਿਕਾਰੀਆਂ ਨੂੰ ਮੌਕੇ 'ਤੇ ਸੁਰੱਖਿਅਤ ਕੱਢ ਲਿਆ ਗਿਆ। ਹਾਜ਼ਰਾ ਨੇਤਾ ਮੁਹੰਮਦ ਮੋਹਾਕਿਕ ਤੋਲੋ ਨਿਊਜ਼ ਨੂੰ ਦੱਸਿਆ ਕਿ ਗੋਲੀਆਂ ਚੱਲਣ ਤੋਂ ਬਾਅਦ ਇਸ ਪ੍ਰੋਗਰਾਮ ਤੋਂ ਕੱਢਿਆ ਗਿਆ ਸੀ ਅਤੇ ਕਈ ਲੋਕ ਜ਼ਖਮੀ ਹੋਏ ਪਰ ਸਾਡੇ ਕੋਲ ਮਾਰੇ ਗਏ ਲੋਕਾਂ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ।

Khushdeep Jassi

This news is Content Editor Khushdeep Jassi