ਚੀਨ ਦੇ 27 ਲੜਾਕੂ ਜਹਾਜ਼ ਸਾਡੇ ਹਵਾਈ ਖੇਤਰ ''ਚ ਹੋਏ ਦਾਖਲ : ਤਾਈਵਾਨ

11/29/2021 1:51:38 AM

ਤਾਈਪੇ-ਤਾਈਵਾਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ 27 ਜਹਾਜ਼ ਐਤਵਾਰ ਨੂੰ ਉਸ ਦੇ ਹਵਾਈ ਰੱਖਿਆ ਬਫਰ ਜ਼ੋਨ 'ਚ ਦਾਖਲ ਹੋਏ ਹਨ। ਇਹ ਘਟਨਾਕ੍ਰਮ ਚੀਨ ਵੱਲੋਂ ਤਾਈਵਾਨ 'ਤੇ ਦਬਾਅ ਬਣਾਉਣ ਦੀ ਤਾਜ਼ਾ ਕੋਸ਼ਿਸ਼ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਤਾਈਵਾਨ ਨੇ ਚੀਨ ਦੀ ਇਸ ਹਰਕਤ ਦਾ ਜਵਾਬ ਦਿੰਦੇ ਹੋਏ ਆਪਣੇ ਲੜਾਕੂ ਜਹਾਜ਼ਾਂ ਨੂੰ ਰਵਾਨਾ ਕਰ ਚੀਨੀ ਜਹਾਜ਼ਾਂ ਨੂੰ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ : ਓਮੀਕ੍ਰੋਨ ਵੇਰੀਐਂਟ ਕਾਰਨ ਦੁਨੀਆਭਰ 'ਚ ਦਹਿਸ਼ਤ, ਪਰ ਅਫਰੀਕਾ 'ਚ ਲਗਾਤਾਰ ਘਟ ਰਹੇ ਮਾਮਲੇ

ਤਾਈਵਾਨ ਦੇ ਰੱਖਿਆ ਮੰਤਰਾਲਾ ਮੁਤਾਬਕ ਉਸ ਦੇ ਹਵਾਈ ਖੇਤਰ 'ਚ ਦਾਖਲ ਹੋਣ ਵਾਲਿਆਂ 'ਚ ਚੀਨ ਦੇ 18 ਲੜਾਕੂ ਜਹਾਜ਼, ਪੰਜ ਐੱਚ-6 ਬੰਬ ਵਰ੍ਹਾਊ ਜਹਾਜ਼ ਅਤੇ ਈਂਧਨ ਭਰਨ ਵਾਲਾ ਇਕ ਵਾਈ-20 ਸ਼ਾਮਲ ਸੀ। ਤਾਈਵਾਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਚੀਨੀ ਜਹਾਜ਼ਾਂ ਨੇ ਤਾਈਵਾਨ ਦੇ ਦੱਖਣੀ ਹਿੱਸੇ ਕੋਲ ਉਸ ਦੇ ਹਵਾਈ ਰੱਖਿਆ ਖੇਤਰ 'ਚ ਦਾਖਲ ਹੋਏ ਅਤੇ ਚੀਨ ਪਰਤਣ ਤੋਂ ਪਹਿਲਾਂ ਪ੍ਰਸ਼ਾਂਤ ਮਹਾਸਾਗਰ 'ਚ ਉਡਾਣ ਭਰੀ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਤੀਸਰਾ ਮਾਮਲਾ ਆਇਆ ਸਾਹਮਣੇ

ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਖੇਤਰ ਦੱਸਦੇ ਹੋਏ ਉਸ 'ਤੇ ਦਾਅਵਾ ਕਰਦਾ ਹੈ। ਉਹ ਲੋਕਤਾਂਤਰਿਕ ਰੂਪ ਨਾਲ ਚੁਣੀ ਗਈ ਤਾਈਵਾਨ ਦੀ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ। ਤਾਈਵਾਨ ਅਤੇ ਚੀਨ 1949 ਦੇ ਗ੍ਰਹਿ ਯੁੱਧ 'ਚ ਵੱਖ ਹੋ ਗਏ ਸਨ। ਚੀਨ ਤਾਈਵਾਨ ਦੇ ਅੰਤਰਰਾਸ਼ਟਰੀ ਸੰਗਠਨਾਂ 'ਚ ਸ਼ਾਮਲ ਹੋਣ ਦਾ ਲਗਾਤਾਰ ਵਿਰੋਧ ਕਰਦਾ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਨੇ ਮਾਹਿਰਾਂ ਨੂੰ ਕੀਤਾ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar