ਫੈਸਲੇ 'ਚ ਦੇਰੀ ਕਾਰਨ ਇਟਲੀ 'ਚ ਗਈਆਂ 26 ਹਜ਼ਾਰ ਜਾਨਾਂ

04/27/2020 6:11:38 PM

ਰੋਮ (ਏ.ਪੀ.)- ਕੋਰੋਨਾ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਟਲੀ ਵਿਚ ਹਾਲਾਤ ਹੌਲੀ-ਹੌਲੀ ਕਾਬੂ ਵਿਚ ਆ ਰਹੇ ਹਨ। ਹੁਣ ਲਾਕ ਡਾਊਨ ਹਟਾਉਣ ਦੀ ਤਿਆਰੀ ਹੋ ਰਹੀ ਹੈ। ਨਾਲ ਹੀ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਜਾਨਲੇਵਾ ਵਾਇਰਸ ਨਾਲ ਨਜਿੱਠਣ ਵਿਚ ਕਿਤੇ ਨਾ ਕਿਤੇ ਭਿਆਨਕ ਭੁੱਲ ਹੋਈ ਹੈ। ਕਈਆਂ ਦਾ ਤਾਂ ਇਥੋਂ  ਤੱਕ ਮੰਨਣਾ ਹੈ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਂਬਾਰਡੀ ਸੂਬੇ ਨੂੰ ਲਾਕ ਡਾਊ ਕਰਨ ਵਿਚ ਦੇਰੀ ਦੇ ਚੱਲਦੇ ਹੀ ਕੋਰੋਨਾ ਨੇ ਪੂਰੇ ਇਟਲੀ ਵਿਚ ਭਿਆਨਕ ਤਬਾਹੀ ਮਚਾਈ। ਮਾਹਰਾਂ ਦਾ ਕਹਿਣਾ ਹੈ ਕਿ ਫੈਸਲਾ ਲੈਣ ਵਿਚ ਨੇਤਾਵਾਂ ਦੀ ਹੀਲਾਹਵਾਲੀ ਦੇ ਚੱਲਦੇ ਹੀ ਦੇਸ਼ ਵਿਚ 26 ਹਜ਼ਾਰ ਲੋਕਾਂ ਦੀ ਜਾਨ ਗਈ।

ਮਾਈਕ੍ਰੋਬਾਇਓਲਾਜਿਸਟ ਏਂਡ੍ਰਿਆ ਕ੍ਰਿਸਾਂਟੀ ਮੁਤਾਬਕ, ਸਾਨੂੰ ਇਨਫੈਕਸ਼ਨ ਦਾ ਕੇਂਦਰ ਬਣੇ ਲੋਂਬਾਰਡੀ ਵਿਚ ਸ਼ੁਰੂ ਵਿਚ ਹੀ ਪੂਰੀ ਤਾਲਾਬੰਦੀ ਕਰ ਦੇਣੀ ਚਾਹੀਦੀ ਸੀ। ਸਭ ਘਰ ਦੇ ਅੰਦਰ ਕੈਦ ਹੋਣੇ ਚਾਹੀਦੇ ਸਨ। ਇਸ ਬਾਰੇ ਵਿਚ ਪੁੱਛੇ ਜਾਣ 'ਤੇ ਇਟਲੀ ਦੇ ਪੀ.ਐਮ. ਜਿਜੇਪੀ ਕੌਂਟੇ ਦਾ ਕਹਿਣਾ ਸੀ, ਲੋਂਬਾਰਡੀ ਦੀ ਖੇਤਰੀ ਸਰਕਾਰ ਵੀ ਲਾਕ ਡਾਊ ਦੇ ਬਾਰੇ ਵਿਚ ਖੁਦ ਆਪਣੇ ਪੱਧਰ 'ਤੇ ਫੈਸਲਾ ਲੈ ਸਕਦੀ ਸੀ। ਇਸ 'ਤੇ ਸੂਬਾ ਗਵਰਨਰ ਏਟਿਲਿਓ ਫਾਂਟੇਨਾ ਕਹਿੰਦੇ ਹਨ ਜੇਕਰ ਕੋਈ ਗਲਤੀ ਹੋਈ ਤਾਂ ਇਹ ਦੋਵੇਂ (ਕੇਂਦਰ ਅਤੇ ਸੂਬਾ ਸਰਕਾਰ) ਵਲੋਂ ਕੀਤੀ ਗਈ ਹੈ।

ਇਟਲੀ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸ਼ੁਰੂਆਤ ਦਰਅਸਲ ਲੋਂਬਾਰਡੀ ਸੂਬੇ ਦੇ ਲੋਦੀ ਜ਼ਿਲੇ ਵਿਚ ਕੋਡੋਗਨੋ ਕਸਬੇ ਤੋਂ ਹੀ ਹੋਈ। 21 ਫਰਵਰੀ ਨੂੰ ਇਥੋਂ ਦਾ ਇਕ ਨੌਜਵਾਨ ਇਟਲੀ ਵਿਚ ਕੋਰੋਨਾ ਦਾ ਪਹਿਲਾ ਇਨਫੈਕਟਿਡ ਮਰੀਜ਼ ਬਣਿਆ। ਸਟੀਕ ਇਲਾਜ ਦੀ ਕਮੀ ਦੇ ਚੱਲਦੇ ਦੇਖਦੇ ਹੀ ਇਹ ਸੂਬਾ ਇਟਲੀ ਦਾ ਵੁਹਾਨ ਬਣ ਗਿਆ। ਫਿਲਵਕਤ ਲੋਂਬਾਰਟਡੀ ਵਿਚ ਮੌਤ ਦਾ ਅੰਕੜਾ 13,269 ਹੈ। ਸੂਤਰਾਂ ਮੁਤਾਬਕ, ਇਸਤਿਗਾਸਾ ਅਧਿਕਾਰੀ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਸ਼ਿਨਾਖਤ ਕਰਨ ਵਿਚ ਜੁਟੇ ਹੋਏ ਹਨ।

ਸੂਬੇ ਦੇ ਕ੍ਰਮੋਨਾ ਸ਼ਹਿਰ ਦੇ ਡਾਕਟਰ ਮੌਰੀਜੀਓ ਮਾਰਵਿਸੀ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਵਾਇਰਸ ਨੂੰ ਸਮਝ ਹੀ ਨਹੀਂ ਸਕੇ। ਉਸ ਦੀ ਇਨਫੈਕਸ਼ਨ ਦੀ ਰਫਤਾਰ ਨਾਲ ਕਾਫੀ ਲੋਕ ਇਫੈਕਟਿਡ ਹੀ ਰਹੇ। ਲੋਂਬਾਰਡੀ ਵਿਚ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਨਾਲ ਸੂਬੇ ਦੇ ਨਰਸਿੰਗ ਹੋਮ ਛੇਤੀ ਹੀ ਭਰ ਗਏ। ਇਸ ਸਥਿਤੀ ਵਿਚ ਗੈਰ ਅਨੁਭਵੀ ਨਿਜੀ ਡਾਕਟਰਾਂ ਨੇ ਬੀਮਾਰਾਂ ਦੇ ਇਲਾਜ ਦਾ ਜ਼ਿੰਮਾ ਸੰਭਾਲ ਲਿਆ। ਘਰ 'ਤੇ ਹੀ ਆਕਸੀਜਨ ਦੀ ਡੋਜ਼ ਦੇ ਕੇ ਮਰੀਜ਼ਾਂ ਦਾ ਇਲਾਜ ਕਰਨ ਲੱਗੇ। ਜਾਂਚ ਦੇ ਨਾਲ ਸਹੀ ਇਲਾਜ ਦੀ ਕਮੀ ਅਤੇ ਆਈ.ਸੀ.ਯੂ. ਦੀ ਕਮੀ ਦੇ ਚੱਲਦੇ ਲੋਕਾਂ ਦੇ ਦਮ ਤੋੜਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਖੁਦ ਡਾਕਟਰ ਵੀ ਇਨਫੈਕਟਿਡ ਹੋਣ ਲੱਗੇ। ਇਟਲੀ ਵਿਚ ਕੁਲ 20 ਹਜ਼ਾਰ ਡਾਕਟਰ ਇਨਫੈਕਟਿਡ ਹੋਏ ਅਤੇ ਡੇਢ ਸੌ ਨੇ ਆਪਣੀ ਜਾਨ ਗਵਾਈ।

Sunny Mehra

This news is Content Editor Sunny Mehra