ਸ਼੍ਰੀਲੰਕਾ ''ਚ ਆਨਲਾਈਨ ਧੋਖਾਧੜੀ ਦੀ ਜਾਂਚ ਤੋਂ ਬਾਅਦ 25 ਸ਼ੱਕੀ ਚੀਨੀ ਜ਼ਮਾਨਤ ''ਤੇ ਰਿਹਾਅ

04/30/2023 12:54:15 PM

ਇੰਟਰਨੈਸ਼ਨਲ ਡੈਸਕ- ਸ਼੍ਰੀਲੰਕਾ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੁਲਸ ਬੁਲਾਰੇ ਨਿਹਾਲ ਥਲਦੁਵਾ ਨੇ ਇਕ ਬਿਆਨ ਵਿਚ ਦੱਸਿਆ ਕਿ 25 ਚੀਨੀ ਸ਼ੱਕੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਸ ਕਥਿਤ ਆਨਲਾਈਨ ਵਿੱਤੀ ਧੋਖਾਧੜੀ ਦੀ ਆਪਣੀ ਜਾਂਚ ਜਾਰੀ ਰੱਖ ਰਹੀ ਹੈ।  ਉਨ੍ਹਾਂ ਕਿਹਾ ਕਿ ਪੁਲਸ ਕੰਪਿਊਟਰ ਕ੍ਰਾਈਮ ਡਿਵੀਜ਼ਨ ਦੇ ਜਾਸੂਸਾਂ ਨੇ ਅਜੇ ਆਪਣੀ ਜਾਂਚ ਪੂਰੀ ਕਰਨੀ ਹੈ ਕਿਉਂਕਿ ਉਨ੍ਹਾਂ ਨੇ ਸ਼ੱਕੀ ਵਿਅਕਤੀਆਂ ਦੇ ਨਾਲ ਹਿਰਾਸਤ ਵਿੱਚ ਲਏ ਗਏ ਵੱਡੀ ਗਿਣਤੀ ਵਿੱਚ ਇਲੈਕਟ੍ਰਾਨਿਕ ਉਪਕਰਣਾਂ ਦੀ ਜਾਂਚ ਕਰਨੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਚੱਲਦੀ ਬੱਸ 'ਚ ਡਰਾਈਵਰ ਹੋਇਆ ਬੇਹੋਸ਼, 7ਵੀਂ ਜਮਾਤ ਦੇ ਵਿਦਿਆਰਥੀ ਨੇ ਬਚਾਈ ਬੱਚਿਆਂ ਦੀ ਜਾਨ (ਵੀਡੀਓ)

14 ਅਪ੍ਰੈਲ ਨੂੰ ਕਲੂਤਾਰਾ ਮੈਜਿਸਟ੍ਰੇਟ ਦੁਆਰਾ 25 ਚੀਨੀ ਸ਼ੱਕੀਆਂ ਨੂੰ 500,000 ਰੁਪਏ (ਹਰੇਕ ਨੂੰ) ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਅਤੇ ਅਗਲੀ ਸੁਣਵਾਈ 14 ਜੂਨ ਨੂੰ ਹੋਵੇਗੀ। ਨਜਾਇਜ਼ ਸਿਗਰਟਾਂ ਰੱਖਣ ਵਾਲੇ ਇੱਕ ਸ਼ੱਕੀ 'ਤੇ 500,000 ਰੁਪਏ ਰੁਪਏ ਜੁਰਮਾਨਾ ਕੀਤਾ ਗਿਆ। ਉਸ ਨੇ ਬੁੱਧਵਾਰ ਨੂੰ ਜੁਰਮਾਨਾ ਅਦਾ ਕਰ ਦਿੱਤਾ। ਅਲੁਥਗਾਮਾ ਪੁਲਸ ਵੱਖਰੀ ਜਾਂਚ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana