ਯੂਨਾਨ ’ਚ 23 ਪਾਕਿਸਤਾਨੀ ਪ੍ਰਵਾਸੀ ਗਿ੍ਰਫਤਾਰ

09/02/2019 10:25:53 AM

ਥੇਸਲੋਨਿਕੀ— ਯੂਨਾਨ ਦੇ ਉੱਤਰੀ ਸ਼ਹਿਰ ਥੇਸਲੋਨਿਕੀ ’ਚ ਪੁਲਸ ਨੇ 26 ਪ੍ਰਵਾਸੀਆਂ ਅਤੇ ਉਨ੍ਹਾਂ ਨੂੰ ਲੈ ਕੇ ਜਾ ਰਹੇ ਇਕ ਵੈਨ ਦੇ ਡਰਾਈਵਰ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ 26 ਪ੍ਰਵਾਸੀਆਂ ’ਚੋਂ 23 ਪਾਕਿਸਤਾਨ ਅਤੇ 3 ਬੰਗਲਾਦੇਸ਼ ਦੇ ਹਨ। ਪੁਲਸ ਨੇ ਦੱਸਿਆ ਕਿ ਵੈਨ ਡਰਾਈਵਰ ਅਲਬਾਨੀਆ ਦਾ ਨਿਵਾਸੀ ਹੈ। ਐਤਵਾਰ ਤੜਕੇ ਜਦ ਵੈਨ ਨੂੰ ਰੋਕਿਆ ਗਿਆ ਤਦ ਡਰਾਈਵਰ ਨੇ ਵੈਨ ਤੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਇਕ ਗੋਦਾਮ ਦੇ ਇੰਚਾਰਜ ਯੂਨਾਨੀ ਨਾਗਰਿਕ ਨੂੰ ਵੀ ਹਿਰਾਸਤ ’ਚ ਲਿਆ ਹੈ। ਗੋਦਾਮ ’ਚੋਂ 12 ਪਾਕਿਸਤਾਨੀ ਮਿਲੇ। ਤਸਕਰਾਂ ਨੇ ਇਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਹੋਏ ਇਨ੍ਹਾਂ ਨੂੰ ਰੋਕ ਕੇ ਰੱਖਿਆ ਸੀ। ਪੁਲਸ ਨੇ ਦੱਸਿਆ ਕਿ ਵੈਨ ’ਚ ਫੜੇ ਗਏ 26 ਪ੍ਰਵਾਸੀਆਂ ਨੂੰ ਇਸੇ ਗੋਦਾਮ ’ਚ ਲਿਆਂਦਾ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਹਰੇਕ ਪ੍ਰਵਾਸੀ ਨੇ ਕਿਸ਼ਤੀ ਰਾਹÄ ਤੁਰਕੀ ਹੁੰਦੇ ਹੋਏ ਯੂਨਾਨ ਜਾਣ ਅਤੇ ਫਿਰ ਉੱਥੋਂ ਸੜਕ ਮਾਰਗਾਂ ਰਾਹੀਂ ਥੇਸਲੋਨਿਕੀ ਪੁੱਜਣ ਲਈ 2200 ਡਾਲਰਾਂ ਦਾ ਭੁਗਤਾਨ ਕੀਤਾ ਸੀ।