Google Earth ਦੀ ਮਦਦ ਨਾਲ ਮਿਲੀ 22 ਸਾਲ ਪਹਿਲਾਂ ਲਾਪਤਾ ਹੋਏ ਅਮਰੀਕੀ ਵਿਅਕਤੀ ਦੀ ਲਾਸ਼

09/14/2019 2:44:28 AM

ਵਾਸ਼ਿੰਗਟਨ - ਗੂਗਲ ਅਰਥ ਕੀ-ਕੀ ਕਮਾਲ ਕਰ ਸਕਦਾ ਹੈ, ਇਸ ਦੀ ਉਦਾਹਰਣ ਸ਼ੁੱਕਰਵਾਰ ਨੂੰ ਦੇਖਣ ਨੂੰ ਮਿਲੀ। ਅਮਰੀਕਾ 'ਚ ਗੂਗਲ ਅਰਥ ਦੀ ਮਦਦ ਨਾਲ ਦਹਾਕਿਆਂ ਪੁਰਾਣਾ ਰਹੱਸ ਹੱਲ ਕੀਤਾ ਗਿਆ। ਇਸ ਤਕਨੀਕ ਦੀ ਮਦਦ ਨਾਲ ਨਾ ਸਿਰਫ 2 ਦਹਾਕਿਆਂ ਪਹਿਲਾਂ ਲਾਪਤਾ ਹੋਏ ਵਿਅਕਤੀ ਦਾ ਪਤਾ ਲੱਗ ਗਿਆ, ਬਲਕਿ ਉਸ ਦੀ ਕਾਰ ਅਤੇ ਲਾਸ਼ ਦੇ ਅਵਸ਼ੇਸ਼ ਵੀ ਬਰਾਮਦ ਕਰ ਲਏ ਗਏ।

ਨੈਸ਼ਨਲ ਮੀਸਿੰਗ ਐਂਡ ਅਨ-ਆਇਟੈਂਡੀਫਆਇਡ ਸਿਸਟਮ ਮੁਤਾਬਕ, ਫਲੋਰੀਡਾ ਦੇ ਲਾਂਟਾਨਾ ਨਿਵਾਸੀ 40 ਸਾਲਾ ਵਿਲੀਅਮ ਅਰਲ ਮੋਲਟ ਨੇ ਨਵੰਬਰ 1997 ਦੀ ਇਕ ਸ਼ਾਮ ਨਾਇਟ ਕਲੱਬ 'ਚ ਜਮ੍ਹ ਕੇ ਸ਼ਰਾਬ ਪੀਤੀ। ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਮੋਲਟ ਆਮ ਤੌਰ 'ਤੇ ਕਲੱਬ 'ਚ ਵੀ ਰੁਕ ਜਾਂਦਾ ਸੀ ਪਰ ਉਸ ਰਾਤ ਕਰੀਬ 11 ਵਜੇ ਉਹ ਆਪਣੀ ਕਾਰ ਲੈ ਕੇ ਰਵਾਨਾ ਹੋ ਗਿਆ ਅਤੇ ਉਸ ਤੋਂ ਬਾਅਦ ਉਹ ਕਦੇ ਘਰ ਹੀ ਨਹੀਂ ਪਹੁੰਚਿਆ।

22 ਸਾਲ ਤੱਕ ਉਸ ਦੇ ਬਾਰੇ 'ਚ ਕੋਈ ਜਾਣਕਾਰੀ ਨਾ ਮਿਲੀ। 28 ਅਗਸਤ, 2019 ਨੂੰ ਫਲੋਰੀਡਾ ਦੇ ਵਿਲਿੰਗਟਨ ਸਥਿਤ ਇਕ ਤਾਲਾਬ ਦੇ ਕੰਢੇ ਡੁੱਬੀ ਹੋਈ ਉਸ ਦੀ ਕਾਰ ਬਰਾਮਦ ਹੋਈ। ਇਸ ਤੋਂ ਬਾਅਦ ਲਾਪਤਾ ਲੋਕਾਂ ਦਾ ਅੰਕੜਾ ਤਿਆਰ ਕਰਨ ਵਾਲੀ ਚਾਰਲੀ ਪ੍ਰੋਜੇਕਟ ਨੇ ਮੋਲਟ ਦੇ ਬਾਰੇ 'ਚ ਲਿੱਖਿਆ ਕਿ ਹੈਰਾਨੀ ਹੈ ਕਿ ਇਲਾਕੇ ਦੀ ਗੂਗਲ ਸੈਟੇਲਾਈਟ ਫੋਟੋ 'ਚ ਸਾਲ 2007 ਤੋਂ ਉਹ ਕਾਰ ਸਾਫ ਦਿੱਖ ਰਹੀ ਹੈ ਪਰ 2019 ਤੱਕ ਕਿਸੇ ਨੇ ਉਸ 'ਤੇ ਧਿਆਨ ਨਹੀਂ ਦਿੱਤਾ। ਜਾਇਦਾਦ ਦਾ ਸਰਵੇਖਣ ਕਰਨ ਵਾਲੇ ਇਕ ਵਿਅਕਤੀ ਨੇ ਗੂਗਲ ਅਰਥ 'ਤੇ ਕੰਮ ਕਰਦੇ ਹੋਏ ਕਾਰ ਨੂੰ ਦੇਖਿਆ।

ਜਾਇਦਾਦ ਦਾ ਸਰਵੇਖਣ ਕਰਨ ਵਾਲਾ ਵਿਅਕਤੀ ਵੀ ਪਹਿਲਾਂ ਉਸੇ ਇਲਾਕੇ 'ਚ ਰਹਿੰਦਾ ਸੀ, ਜਿਥੇ ਮੋਲਟ ਦੀ ਕਾਰ ਤਾਲਾਬ 'ਚ ਡੁੱਬ ਗਈ ਸੀ। ਉਸ ਨੇ ਜਦ ਤਾਲਾਬ 'ਚ ਕਾਰ ਨੂੰ ਡੁੱਬਿਆ ਹੋਇਆ ਦੇਖਿਆ ਤਾਂ ਲੋਕਾਂ ਨੂੰ ਦੱਸਿਆ। ਉਸ ਨੇ ਡ੍ਰੋਨ ਦੀ ਮਦਦ ਨਾਲ ਤਾਲਾਬ 'ਚ ਕਾਰ ਹੋਣ ਦੀ ਪੁਸ਼ਟੀ ਕੀਤੀ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ।

Khushdeep Jassi

This news is Content Editor Khushdeep Jassi