ਪੂਰਬੀ ਚੀਨ ਦੀ ਇਕ ਇਮਾਰਤ ਵਿਚ ਅੱਗ ਲੱਗਣ ਨਾਲ 22 ਲੋਕਾਂ ਦੀ ਮੌਤ

07/16/2017 2:01:07 PM

ਬੀਜਿੰਗ— ਚੀਨ ਦੇ ਪੂਰਬੀ ਪ੍ਰਾਂਤ ਜਿਯਾਂਗਸੂ ਵਿਚ ਐਤਵਾਰ ਇਕ ਘਰ ਵਿਚ ਅੱਗ ਲੱਗਣ ਨਾਲ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸਚਾਮਾਰ ਏਂਜਸੀ ਦੇ ਇਕ ਅਧਿਕਾਰੀ ਮੁਤਾਬਕ ਚਾਂਗਸ਼ੂ ਸ਼ਹਿਰ ਵਿਚ ਦੋ-ਮੰਜ਼ਿਲਾ ਇਕ ਇਮਾਰਤ ਵਿਚ ਸਵੇਰੇ ਅੱਗ ਲੱਗ ਗਈ। ਅੱਗ ਨਾਲ ਝੁਲਸ ਕੇ 22 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ। ਅਧਿਕਾਰੀ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।