ਯਮਨ ਦੇ ਲਾਲ ਸਾਗਰ 'ਚ ਵਾਪਰਿਆ ਕਿਸ਼ਤੀ ਹਾਦਸਾ, 21 ਲੋਕਾਂ ਦੀ ਮੌਤ

03/08/2023 9:59:46 AM

ਸਨਾ (ਵਾਰਤਾ): ਮੱਧ ਪੂਰਬੀ ਏਸ਼ੀਆਈ ਦੇਸ਼ ਯਮਨ ਦੇ ਉੱਤਰ-ਪੱਛਮੀ ਤੱਟ 'ਤੇ ਲਾਲ ਸਾਗਰ 'ਚ ਇਕ ਕਿਸ਼ਤੀ ਪਲਟਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਅਕਰਮ ਅਲ-ਅਹਿਦਲ ਨੇ ਦੱਸਿਆ ਕਿ ਇਹ ਹਾਦਸਾ ਹੋਦੀਦਾਹ ਬੰਦਰਗਾਹ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਅਲੁਹੇਯਾਹ ਜ਼ਿਲ੍ਹੇ ਨੇੜੇ ਮੰਗਲਵਾਰ ਦੁਪਹਿਰ ਨੂੰ ਵਾਪਰਿਆ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚ 27 ਯਾਤਰੀ ਸਵਾਰ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਦੇ ਪ੍ਰਧਾਨ ਮੰਤਰੀ 'ਪ੍ਰਚੰਡ' ਵਿਰੁੱਧ ਜਾਂਚ ਲਈ ਰਿੱਟ ਪਟੀਸ਼ਨ ਦਾਇਰ

ਉਸ ਨੇ ਦੱਸਿਆ ਕਿ ਇਹ ਸਾਰੇ ਸਥਾਨਕ ਪਿੰਡ ਵਾਸੀ ਯਮਨ ਦੇ ਵੱਡੇ ਟਾਪੂ ਅੱਲੁਹਈਆ ਤੋਂ ਕਾਮਰਾਨ ਟਾਪੂ 'ਤੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ 12 ਔਰਤਾਂ, ਸੱਤ ਬੱਚੇ ਅਤੇ ਦੋ ਪੁਰਸ਼ ਸ਼ਾਮਲ ਹਨ। ਉਸਨੇ ਅੱਗੇ ਕਿਹਾ ਕਿ ਹਾਦਸੇ ਵਿੱਚ ਬਚੇ ਛੇ ਲੋਕਾਂ ਨੂੰ ਮੁਢਲੀ ਸਹਾਇਤਾ ਲਈ ਹੋਡੇਦਾਹ ਸ਼ਹਿਰ ਦੇ ਅਲ-ਥਵਰਾਹ ਹਸਪਤਾਲ ਵਿੱਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਤੇਜ਼ ਹਵਾ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ। ਕਾਮਰਾਨ ਟਾਪੂ ਅਤੇ ਹੋਦੀਦਾਹ ਦੀ ਬੰਦਰਗਾਹ ਅਕਤੂਬਰ 2014 ਤੋਂ ਹੂਤੀ ਬਾਗੀਆਂ ਦੇ ਕੰਟਰੋਲ ਹੇਠ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana