ਬੁਰਕੀਨਾ ਫਾਸੋ ਦੇ ਰੈਸਟੋਰੈਂਟ 'ਚ ਹਮਲਾ, 20 ਵਿਅਕਤੀਆਂ ਦੀ ਮੌਤ

08/14/2017 7:17:58 PM

ਔਗਾਦੌਗੌ— ਬੁਰਕੀਨਾ ਫਾਸੋ ਦੀ ਰਾਜਧਾਨੀ ਵਿਚ ਇਕ ਤੁਰਕੀ ਰੈਸਟੋਰੈਂਟ ਵਿਚ ਸ਼ੱਕੀ ਇਸਲਾਮੀ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ। ਵਿਦੇਸ਼ੀ ਸੈਲਾਨੀਆਂ ਵਿਚ ਲੋਕਾਂ ਦੁਆਰਾ ਪਸੰਦ ਕੀਤੇ ਜਾਣ ਵਾਲੇ ਇਸ ਰੈਸਟੋਰੈਂਟ ਵਿਚ ਪਿਛਲੇ ਦੋ ਸਾਲਾਂ ਦੌਰਾਨ ਅਜਿਹਾ ਦੂਜਾ ਹਮਲਾ ਹੈ। ਫਿਲਹਾਲ ਕਿਸੇ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਦਿਸ਼ਾ ਨਿਰਦੇਸ਼ਾਂ ਮੁਤਾਬਕ ਗੋਲੀਬਾਰੀ ਸੋਮਵਾਰ ਸਵੇਰ ਤੱਕ ਜਾਰੀ ਰਹੀ। ਸੰਚਾਰ ਮੰਤਰੀ ਰੇਮੀ ਦਾਂਦਜੀਨੌ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿਚ ਘੱਟ ਤੋਂ ਘੱਟ 20 ਲੋਕ ਮਾਰੇ ਗਏ ਅਤੇ ਅੱਠ ਜਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਲਾਸ਼ਾਂ ਵਿਚ ਘੱਟ ਤੋਂ ਘੱਟ ਚਾਰ ਫਰਾਂਸੀਸੀ ਹਨ। ਔਗਾਦੌਗੌ ਦੇ ਅਕੀਕਾ ਇਸਤਾਂਬੁਲ ਕੋਲ ਇਕ ਰੈਸਟੋਰੈਂਟ ਵਿਚ ਗੋਲੀਬਾਰੀ ਦੀਆਂ ਖਬਰਾਂ ਤੋਂ ਬਾਅਦ ਸੁਰੱਖਿਆ ਅਧਿਕਾਰੀ ਵਾਹਨਾਂ ਵਿਚ ਮੌਕੇ 'ਤੇ ਪੁੱਜੇ। ਇਸ ਹਮਲੇ ਨੇ ਜਨਵਰੀ 2016 ਵਿਚ ਇਕ ਹੋਰ ਰੈਸਟੋਰੈਂਟ ਵਿਚ ਹੋਏ ਪੀੜਾਦਾਇਕ ਹਮਲੇ ਦੀ ਯਾਦ ਦਿਵਾ ਦਿੱਤੀ, ਜਿਸ ਵਿਚ 30 ਲੋਕਾਂ ਦੀ ਮੌਤ ਹੋ ਗਈ ਸੀ। ਬੁਰਕੀਨਾ ਫਾਸੋ ਦੱਖਣੀ ਅਫਰੀਕਾ ਦੇ ਵਿਚਕਾਰ ਵਿਚ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚੋਂ ਇਕ ਹੈ। ਇਸ ਦੇਸ਼ ਦੀ ਉੱਤਰੀ ਸੀਮਾਵਾਂ ਮਾਲੀ ਨਾਲ ਲੱਗਦੀ ਹੈ, ਜੋ ਲੰਬੇ ਸਮਾਂ ਤੋਂ ਇਸਲਾਮੀ ਅੱਤਵਾਦੀਆਂ ਨਾਲ ਲੜ ਰਿਹਾ ਹੈ।