ਮੈਕਸੀਕੋ 'ਚ ਕੁੱਕੜਾਂ ਦੀ ਲੜਾਈ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ 'ਚ 20 ਲੋਕਾਂ ਦੀ ਮੌਤ

03/29/2022 3:46:38 PM

ਮੈਕਸੀਕੋ ਸਿਟੀ (ਭਾਸ਼ਾ)- ਮੈਕਸੀਕੋ ਦੇ ਪੱਛਮੀ ਸੂਬੇ ਮਿਕੋਆਕਨ ਵਿਚ ਜਿਨਾਪੇਕੁਆਰੋ ਨੇੜੇ ਗੈਰ-ਕਾਨੂੰਨੀ ਕੁੱਕੜ ਲੜਾਈ ਪ੍ਰੋਗਰਾਮ ਦੌਰਾਨ ਬੰਦੂਕਧਾਰੀਆਂ ਦੇ ਹਮਲੇ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲੋਕ ਜ਼ਖ਼ਮੀ ਹੋ ਗਏ। ਮਿਕੋਆਕਨ ਦੇ ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਨਾਪੇਕੁਆਰੋ ਸ਼ਹਿਰ ਨੇੜੇ ਐਤਵਾਰ ਦੇਰ ਰਾਤ ਹੋਏ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ 3 ਔਰਤਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਮੇਤ ਮਾਂ-ਪਿਓ ਦੀ ਮੌਤ

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਹਮਲੇ ਦੀ ਸਪੱਸ਼ਟ ਰੂੁਪ ਨਾਲ ਪਹਿਲਾਂ ਤੋਂ ਹੀ ਯੋਜਨਾ ਬਣਾਈ ਹੋਈ ਸੀ ਅਤੇ ਉਹ ਨਾਸ਼ਤਾ ਬਣਾਉਣ ਵਾਲੀ ਇਕ ਕੰਪਨੀ ਦੇ ਚੋਰੀ ਕੀਤੇ ਗਏ ਟਰੱਕ ਜ਼ਰੀਏ ਕੰਪਲੈਕਸ ਵਿਚ ਦਾਖ਼ਲ ਹੋਏ। ਉਨ੍ਹਾਂ ਇਕ ਬਿਆਨ ਵਿਚ ਦੱਸਿਆ ਕਿ ਕੰਪਨੀ ਦੇ ਟਰੱਕ ਦੇ ਉਥੇ ਪਹੁੰਚਦੇ ਹੀ ਕਈ ਹਥਿਆਰਬੰਦ ਹਮਲਾਵਰ ਉਸ ਵਿਚੋਂ ਨਿਕਲੇ ਅਤੇ ਉਸੇ ਸਮੇਂ ਇਮਾਰਤ ਦੇ ਬਾਹਰ ਖੜੀ ਇਕ ਬੱਸ ਨੂੰ ਬੈਰੀਕੇਡ ਵਜੋਂ ਵਰਤਿਆ ਗਿਆ, ਤਾਂ ਕਿ ਪੀੜਤ ਬਚ ਕੇ ਨਾ ਨਿਕਲ ਸਕਣ ਜਾਂ ਮਦਦ ਨਾ ਮੰਗ ਸਕਣ।'

ਇਹ ਵੀ ਪੜ੍ਹੋ: ਪੁਤਿਨ ਖ਼ਿਲਾਫ਼ ਵਿਵਾਦਿਤ ਟਿੱਪਣੀ 'ਤੇ ਬਾਈਡੇਨ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ, ਜਾਣੋ ਕੀ ਸੀ ਬਿਆਨ

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਅਤੇ ਹੋਰ ਅਪਰਾਧਕ ਗਿਰੋਹਾਂ ਵਿਚਾਲੇ ਲੜਾਈ ਚਲਦੀ ਰਹਿੰਦੀ ਹੈ। ਫੈਡਰਲ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਕ ਬਿਆਨ ਵਿਚ ਕਿਹਾ, 'ਇਸ ਗੱਲ ਦਾ ਸੰਕੇਤ ਹੈ ਕਿ ਅਪਰਾਧਿਕ ਸਮੂਹਾਂ ਵਿਚਕਾਰ ਲੜਾਈ ਦੇ ਕਾਰਨ ਇਹ ਹਮਲਾ ਕੀਤਾ ਗਿਆ।' ਉਸ ਨੇ ਦੱਸਿਆ ਸੰਘੀ ਜਾਂਚਕਰਤਾਵਾਂ ਦੀ ਇਕ ਟੀਮ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਜੰਗ ਨਾਲ ਹੋਰ ਜ਼ਿਆਦਾ ਤਾਕਤਵਰ ਹੋਏ ਪੁਤਿਨ, ਰੂਸ ’ਚ 71 ਫ਼ੀਸਦੀ ਤੱਕ ਪਹੁੰਚੀ ਲੋਕਪ੍ਰਿਯਤਾ

 

cherry

This news is Content Editor cherry