ਸੀਰੀਆ ''ਚ ਕਾਰ ਬੰਬ ਧਮਾਕੇ ''ਚ 20 ਦੀ ਮੌਤ

11/18/2017 9:16:08 AM

ਬੇਰੂਤ,(ਬਿਊਰੋ)— ਸੀਰੀਆ ਦੇ ਪੂਰਵੀ ਖੇਤਰ ਵਿਚ ਡੇਰ ਅਲ-ਜੋਰ ਸ਼ਹਿਰ ਕੋਲ ਇਸਲਾਮਿਕ ਸਟੇਟ ਵਲੋਂ ਕੀਤੇ ਗਏ ਕਾਰ ਬੰਬ ਧਮਾਕੇ ਵਿਚ 20 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਲੋਕ ਜਖ਼ਮੀ ਹੋ ਗਏ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਮੁਤਾਬਕ ਇਹ ਕਾਰ ਬੰਬ ਧਮਾਕਾ ਡੇਰ ਅਲ-ਜੋਰ ਸ਼ਹਿਰ ਦੇ ਦੱਖਣ ਵਿਚ ਸਥਿਤ ਅਲ-ਜਾਫਰਾ ਖੇਤਰ 'ਚ ਹੋਇਆ। ਅਲ-ਜਾਫਰਾ ਖੇਤਰ ਵਿਚ ਸ਼ਰਣਾਰਥੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੈ। ਇਹ ਖੇਤਰ ਸੀਰੀਆਈ ਸਰਕਾਰ ਦੇ ਕਾਬੂ ਵਿਚ ਹੈ।