ਚੋਰੀ ਦੀ ਗੱਡੀ ਨਾਲ ਹਾਦਸੇ ਨੂੰ ਅੰਜਾਮ ਦੇਣ ਵਾਲੇ 2 ਨਾਬਾਲਿਗ ਗ੍ਰਿਫਤਾਰ

01/11/2018 9:42:39 PM

ਬਰੈਂਪਟਨ— ਬੁੱਧਵਾਰ ਨੂੰ ਬਰੈਂਪਟਨ ਇਲਾਕੇ 'ਚ ਦੋ ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋ ਨਾਬਾਲਿਗ ਲੜਕਿਆਂ ਨੂੰ ਗਿਫ੍ਰਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੁੱਧਵਾਰ ਰਾਤ ਕਰੀਬ 11 ਵਜੇ ਪੀਟਰ ਰੈਬਰਟਸਨ ਬੁਲੇਵਰਡ ਤੇ ਬ੍ਰਾਮਾਲੀਆ ਰੋਡ ਨੇੜੇ ਵਾਪਰਿਆ।

ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨਾਬਾਲਿਗ ਲੜਕਿਆਂ ਦੀ ਉਮਰ 15 ਤੇ 18 ਸਾਲ ਦੇ ਕਰੀਬ ਹੈ ਜਿਨ੍ਹਾਂ ਨੂੰ ਹਾਦਸੇ ਤੋਂ ਬਾਅਦ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੋਹਾਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਇਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ, ਜਿਵੇ ਕਿ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਗੱਡੀ ਚੋਰੀ ਕਰਨ ਤੇ ਹਾਦਸੇ ਨੂੰ ਅੰਜਾਮ ਦੇਣ ਵਰਗੇ ਦੋਸ਼। ਫਿਲਹਾਲ ਪੁਲਸ ਨੇ ਇਨ੍ਹਾਂ ਦੋਹਾਂ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਹੈ ਤੇ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।