ਚੀਨ 'ਚ ਕੋਰੋਨਾ ਦੀਆਂ 2 ਵੈਕਸੀਨਾਂ ਕਲੀਨਿਕਲ ਟ੍ਰਾਇਲ ਦੇ ਫੇਜ਼-2 'ਚ

05/30/2020 12:26:35 AM

ਬੀਜ਼ਿੰਗ - ਚਾਈਨਾ ਨੈਸ਼ਨਲ ਫਾਰਮਾਸੂਟਿਕਲ ਗਰੁੱਪ ਕੋ.ਲਿ. (Sinopharm ) ਨੇ 2 ਇਨੈਕਟਿਵ ਵੈਕਸੀਨ ਡਿਵੈਲਪ ਕੀਤੀਆਂ ਹਨ ਜੋ ਹੁਣ ਕਲੀਨਿਕਲ ਟ੍ਰਾਇਲ ਦੇ ਫੇਜ਼-2 ਵਿਚ ਪਹੁੰਚ ਚੁੱਕੀਆਂ ਹਨ। ਪਹਿਲੇ ਅਤੇ ਦੂਜੇ ਫੇਜ਼ ਦੇ ਕਲੀਨਿਕਲ ਟ੍ਰਾਇਲ ਵਿਚ 2 ਹਜ਼ਾਰ ਤੋਂ ਜ਼ਿਆਦਾ ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ ਅਤੇ ਕਿਸੇ ਵਿਚ ਵੀ ਸਾਈਡ-ਇਫੈਕਟ ਨਹੀਂ ਦੇਖਿਆ ਗਿਆ। Sinopharm  ਗਰੁੱਪ ਦੇ ਚੇਅਰਮੈਨ ਲਿਓ ਝਿੰਗਜ਼ੇਨ ਨੇ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ 180 ਵਾਲੰਟੀਅਰਸ ਨੇ ਇਨੈਕਟਿਵ ਵੈਕਸੀਨ ਲਈਆਂ ਹਨ ਅਤੇ ਵਾਲੰਟੀਅਰਸ ਵਿਚ ਐਂਟੀਬਾਡੀ ਦਾ ਲੈਵਲ ਕੋਰੋਨਾਵਾਇਰਸ ਖਿਲਾਫ ਲੋੜੀਂਦਾ ਪਹੁੰਚ ਗਿਆ ਸੀ।

ਅਸਰਦਾਰ ਮਿਲੀ ਦਵਾਈ
ਨਾਲ ਹੀ 100 ਫੀਸਦੀ ਪ੍ਰੋਟੈਕਟਿਵ ਰੇਟ ਵੀ ਦਰਜ ਕੀਤਾ ਗਿਆ, ਜਿਸ ਨੂੰ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਲਿਓ ਨੇ ਦੱਸਿਆ ਕਿ ਵਾਲੰਟੀਅਰਸ ਦੇ ਇਕ ਹੋਰ ਗਰੁੱਪ ਵਿਚ ਵੀ ਕੋਵਿਡ-19 ਵੈਕਸੀਨ ਸੁਰਿੱਖਅਤ ਅਤੇ ਅਸਰਦਾਰ ਪਾਈ ਗਈ ਹੈ। Sinopharm  ਦੇ 2 ਰੀਸਰਚ ਇੰਸਟੀਚਿਊਟ-ਪੇਇਚਿੰਗ ਬਾਇਓਲਾਜ਼ਿਕਲ ਪ੍ਰੋਡੱਕਟਸ ਇੰਸਟੀਚਿਊਟ ਅਤੇ ਵੁਹਾਨ ਇੰਸਟੀਚਿਊਟ ਆਫ ਬਾਇਓਲਾਜ਼ਿਕਲ ਪ੍ਰੋਡੱਕਟਸ ਨੂੰ ਫੇਜ਼-2 ਦੇ ਕਲੀਨਿਕਲ ਟ੍ਰਾਇਲ ਲਈ ਅਪ੍ਰੈਲ ਵਿਚ ਅਪਰੂਵਲ ਮਿਲ ਗਈ ਸੀ।

ਵੁਹਾਨ ਇੰਸਟੀਚਿਊਟ ਹੁਣ ਵੈਕਸੀਨ ਦੇ ਉਤਪਾਦਨ ਲਈ ਪਲਾਂਟ ਦਾ ਵਿਸਤਾਰ ਕਰ ਰਿਹਾ ਹੈ। ਪੇਇਚਿੰਗ ਇੰਸਟੀਚਿਊਟ ਵੀ ਇਕ ਪਲਾਂਟ ਦਾ ਨਿਰਮਾਣ ਕਰ ਰਿਹਾ ਸੀ ਜੋ 3 ਮਹੀਨਿਆਂ ਵਿਚ ਤਿਆਰ ਹੋ ਗਿਆ। ਰਿਪੋਰਟਸ ਮੁਤਾਬਕ, ਇਹ ਦੁਨੀਆ ਭਰ ਵਿਚ ਕੋਵਿਡ-19 ਵੈਕਸੀਨ ਦਾ ਸਭ ਤੋਂ ਵੱਡਾ ਉਤਪਾਦਨ ਕੇਂਦਰ ਹੈ। ਦੋਵੇਂ ਸੰਸਥਾਨ ਮਿਲ ਕੇ ਸਾਲ ਭਰ ਵਿਚ 200 ਮਿਲੀਅਨ ਡੋਜ਼ ਤੋਂ ਜ਼ਿਆਦਾ ਬਣਾਉਣ ਦੀ ਸਮਰੱਥਾ ਰੱਖਦੇ ਹਨ।

Khushdeep Jassi

This news is Content Editor Khushdeep Jassi