ਦੱਖਣੀ ਬ੍ਰਾਜ਼ੀਲ ''ਚ ਤੂਫਾਨ ਦਾ ਕਹਿਰ, 2 ਦੀ ਮੌਤ, 10 ਲਾਪਤਾ

03/13/2017 11:42:31 AM

ਬ੍ਰਾਜ਼ੀਲ— ਦੱਖਣੀ ਬ੍ਰਾਜ਼ੀਲ ''ਚ ਭਾਰੀ ਮੀਂਹ ਅਤੇ ਤੂਫਾਨ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵਧ ਲੋਕ ਲਾਪਤਾ ਹੋ ਗਏ। ਸਥਾਨਕ ਟੀ. ਵੀ. ਚੈਨਲਾਂ ਦੇ ਫੁਟੇਜ਼ ''ਚ ਦਿਖਾਇਆ ਗਿਆ ਹੈ ਕਿ ਬ੍ਰਾਜ਼ੀਲ ਦੇ ਦੱਖਣੀ ਸੂਬੇ ਰੀਓ ਗ੍ਰਾਂਡੇ ਦੀ ਰਾਜਧਾਨੀ ਸੁ ਸੁਲ ਦੀਆਂ ਗਲੀਆਂ ਅਤੇ ਸੜਕਾਂ ''ਚ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ।
ਸਰਕਾਰ ਨੇ ਵੀ ਆਪਣੀ ਵੈੱਬਸਾਈਟ ''ਤੇ ਹੜ੍ਹ ਵਾਲੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਤੂਫਾਨ ਕਾਰਨ ਉੱਥੋਂ ਦੇ ਮਕਾਨ ਨਸ਼ਟ ਹੋ ਗਏ ਹਨ। ਸੂਬਾ ਸਰਕਾਰ ਨੇ ਇਕ ਬਿਆਨ ''ਚ ਦੱਸਿਆ ਕਿ ਉਸ ਨੇ ਸਾਓ ਫਰਾਂਸਿਸਕੋ ਡੀ ਪਾਓਲੋ ''ਚ ਪੀੜਤਾਂ ਲਈ 55,000 ਡਾਲਰ ਦੀ ਰਾਸ਼ੀ ਭੇਜੀ ਹੈ। ਇਹ ਤੂਫਾਨ ਕਾਰਨ ਸਭ ਤੋਂ ਵਧ ਪ੍ਰਭਾਵਿਤ ਸ਼ਹਿਰ ਹੈ। ਤੂਫਾਨ ਕਾਰਨ ਇੱਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 10 ਲੋਕ ਲਾਪਤਾ ਹਨ, ਜਦਕਿ ਦਰਜਨਾਂ ਲੋਕ ਜ਼ਖਮੀ ਹਨ। ਹਨ੍ਹੇਰੀ ਕਾਰਨ ਇੱਥੋਂ ਦੇ ਸੈਂਕੜੇ ਘਰ ਨਸ਼ਟ ਹੋ ਗਏ ਹਨ।

Tanu

This news is News Editor Tanu