ਕੈਨੇਡਾ ''ਚ ਇਕ ਅਪਾਰਟਮੈਂਟ ''ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 2 ਔਰਤਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

02/16/2024 10:58:45 AM

ਓਟਾਵਾ (ਵਾਰਤਾ)- ਕੈਨੇਡਾ ਦੇ ਮਾਂਟਰੀਅਲ ਦੇ ਪੱਛਮ ਵਿਚ ਸਥਿਤ ਇਕ ਅਪਾਰਟਮੈਂਟ ਵਿਚ 2 ਔਰਤਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਤੀਜੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਸੀ.ਬੀ.ਸੀ. ਨਿਊਜ਼ ਚੈਨਲ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: PM ਮੋਦੀ ਨੇ 8 ਭਾਰਤੀਆਂ ਦੀ ਰਿਹਾਈ ਲਈ ਕਤਰ ਦੇ ਅਮੀਰ ਨੂੰ ਕਿਹਾ- ‘ਧੰਨਵਾਦ’

ਰਿਪੋਰਟ ਅਨੁਸਾਰ, ਸੁਰੇਟ ਡੂ ਕਿਊਬੇਕ (SQ) ਨੇ ਘੋਸ਼ਣਾ ਕੀਤੀ ਕਿ ਵੌਡਰੇਯੂਲ-ਡੋਰਿਅਨ ਵਿੱਚ ਇੱਕ ਹਥਿਆਰਬੰਦ ਹਮਲੇ ਵਿੱਚ 2 ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਤੀਜੀ 70 ਸਾਲਾ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਉਸ ਨੂੰ ਮਾਂਟਰੀਅਲ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। 

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ 'ਤੇ ਅਮਰੀਕਾ ਦਾ ਆਇਆ ਅਹਿਮ ਬਿਆਨ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਨੇ ਘਟਨਾ ਸਥਾਨ ਤੋਂ 44 ਸਾਲਾ ਵਿਅਕਤੀ ਨੂੰ ਸ਼ੱਕੀ ਵਜੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਦਿਨ ਵੇਲੇ ਜਾਂਚਕਰਤਾਵਾਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 4 ਹਲਾਕ, 7 ਲਾਪਤਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

cherry

This news is Content Editor cherry