ਮੌਤ ਖਿੱਚ ਲਿਆਈ ਆਸਟ੍ਰੇਲੀਆ, ਹੱਸਦੇ-ਵੱਸਦੇ ਘਰਾਂ ''ਚ ਪੈ ਗਏ ਵੈਣ

08/28/2017 3:50:33 PM

ਵਿਕਟੋਰੀਆ/ਟੋਰਾਂਟੋ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਐਤਵਾਰ ਨੂੰ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਇਸ ਕਾਰ ਹਾਦਸੇ 'ਚ ਮਰਨ ਵਾਲੇ 2 ਕੈਨੇਡੀਅਨ ਸਨ, ਜੋ ਕਿ ਆਸਟ੍ਰੇਲੀਆ 'ਚ ਕੰਮ ਕਰਨ ਲਈ ਆਏ। ਪੁਲਸ ਮੁਤਾਬਕ ਕਾਰ 'ਚ 5 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੇ ਵਰਕਰ ਵੀਜ਼ੇ 'ਤੇ ਆਸਟ੍ਰੇਲੀਆ 'ਚ ਕੰਮ ਕਰਨ ਆਏ ਸਨ। ਪੁਲਸ ਦਾ ਕਹਿਣਾ ਹੈ ਕਿ 2 ਲੋਕਾਂ ਨੂੰ ਜ਼ਖਮੀ ਹਾਲਤ 'ਚ ਰਾਇਲ ਮੈਲਬੋਰਨ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।ਵਿਕਟੋਰੀਆ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਵਾਪਰਿਆ। ਪੁਲਸ ਮੁਤਾਬਕ ਕਾਰ ਉਲਟਬਾਜ਼ੀਆਂ ਖਾਂਦੀ ਹੋਈ ਕਈ ਦਰਖਤਾਂ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ 3 ਲੋਕਾਂ ਦੀ ਹਾਦਸੇ ਵਿਚ ਮੌਤ ਹੋ ਗਈ, ਜਿਨ੍ਹਾਂ 'ਚੋਂ 2 ਕੈਨੇਡੀਅਨ ਅਤੇ ਇਕ ਜਰਮਨ ਦਾ ਨਾਗਰਿਕ ਸੀ। ਬਾਕੀ ਦੋ ਨਾਗਰਿਕਾਂ ਚੋਂ ਇਕ 19 ਸਾਲਾ ਬ੍ਰਿਟਿਸ਼ ਨਾਗਰਿਕ ਸੀ ਅਤੇ ਇਕ 29 ਸਾਲਾ ਜਰਮਨ ਨਾਗਰਿਕ ਸਨ।
ਪੁਲਸ ਨੇ ਦੱਸਿਆ ਕਿ ਮਰਨ ਵਾਲੇ 21 ਸਾਲ ਦੇ ਕੈਨੇਡੀਅਨ ਵਿਅਕਤੀ ਆਸਟ੍ਰੇਲੀਆ 'ਚ ਕੰਮ ਕਰਨ ਰਹੇ ਸਨ। ਪੁਲਸ ਨੇ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਬਸ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋ ਕੈਨੇਡੀਅਨਾਂ ਦੀ ਮੌਤ ਹੋਈ ਹੈ। ਪੁਲਸ ਨੇ ਕਿਹਾ ਕਿ ਸਾਡੀ ਹਮਦਰਦੀ ਪੀੜਤਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਨਾਲ, ਜੋ ਕਿ ਹਾਦਸੇ 'ਚ ਮਾਰੇ ਗਏ ਹਨ। ਕੌਂਸਲਰ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਲਸ ਦਾ ਮੰਨਣਾ ਹੈ ਕਿ ਕਾਰ ਦੇ ਹਾਦਸੇ ਦੇ ਸ਼ਿਕਾਰ ਹੋਣ ਦਾ ਕਾਰਨ ਇਹ ਸੀ ਕਿ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਸੀ।