ਪਾਕਿਸਤਾਨ ਦੀ ਜੇਲ੍ਹ ਤੋਂ 198 ਭਾਰਤੀ ਮਛੇਰੇ ਰਿਹਾਅ

05/13/2023 12:41:50 PM

ਕਰਾਚੀ (ਭਾਸ਼ਾ)- ਪਾਕਿਸਤਾਨੀ ਜਲ ਖੇਤਰ 'ਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ 'ਚ ਕਰਾਚੀ ਦੀ ਜੇਲ੍ਹ 'ਚ ਬੰਦ 198 ਭਾਰਤੀ ਮਛੇਰਿਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਰਿਹਾਅ ਕਰਕੇ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਮਛੇਰਿਆਂ ਨੂੰ ਵੀਰਵਾਰ ਸ਼ਾਮ ਨੂੰ ਕਰਾਚੀ ਦੀ ਮਲੀਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ।

ਮਲੀਰ ਜੇਲ੍ਹ ਦੇ ਸੁਪਰਡੈਂਟ ਨਜ਼ੀਰ ਟੂਨੀਓ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਭਾਰਤੀ ਮਛੇਰਿਆਂ ਦੇ ਪਹਿਲੇ ਬੈਚ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਮਛੇਰਿਆਂ ਦੇ ਦੋ ਹੋਰ ਬੈਚ ਜੂਨ ਅਤੇ ਜੁਲਾਈ ਵਿੱਚ ਰਿਹਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਵੀਰਵਾਰ ਨੂੰ ਜੇਲ੍ਹ 'ਚ ਬੰਦ 198 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ ਜਦਕਿ 200 ਅਤੇ 100 ਹੋਰ ਮਛੇਰਿਆਂ ਨੂੰ ਬਾਅਦ 'ਚ ਰਿਹਾਅ ਕੀਤਾ ਜਾਵੇਗਾ। ਟੂਨੀਓ ਨੇ ਕਿਹਾ ਕਿ ਵੀਰਵਾਰ ਨੂੰ ਮਲੀਰ ਜੇਲ੍ਹ ਤੋਂ 200 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਜਾਣਾ ਸੀ ਪਰ ਉਨ੍ਹਾਂ ਵਿੱਚੋਂ ਦੋ ਦੀ ਬਿਮਾਰੀ ਕਾਰਨ ਮੌਤ ਹੋ ਗਈ।

cherry

This news is Content Editor cherry