ਅਫਗਾਨਿਸਤਾਨ ''ਚ 19 ਤਾਲਿਬਾਨ ਅੱਤਵਾਦੀ ਢੇਰ, 13 ਜ਼ਖਮੀ

02/06/2021 11:15:28 PM

ਕਾਬੁਲ-ਅਫਗਾਨਿਸਤਾਨ ਦੇ ਦੋ ਸੂਬਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਸੁਰੱਖਿਆ ਦਸਤਿਆਂ ਦੀ ਮੁਹਿੰਮ ਦੌਰਾਨ 19 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ ਹੋਰ 13 ਜ਼ਖਮੀ ਹੋ ਗਏ। ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਉਰੂਜਗਨ ਸੂਬੇ ਦੇ ਗਿਜ਼ਾਬ ਜ਼ਿਲੇ 'ਚ ਸੁਰੱਖਿਆ ਦਸਤਿਆਂ ਦੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਦੋ ਟਿਕਾਣਿਆਂ, ਉਨ੍ਹਾਂ ਦੇ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਵੀ ਨਸ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ -ਪਾਕਿ ਦੇ 'ਕਸ਼ਮੀਰ ਦਿਵਸ' ਮਨਾਉਣ 'ਤੇ ਬੰਗਲਾਦੇਸ਼ ਨੇ ਲਾਈ ਫਟਕਾਰ

ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਦੱਖਣੀ ਕੰਧਾਰ ਸੂਬੇ 'ਚ ਸ਼ੁੱਕਰਵਾਰ ਨੂੰ ਰੱਖਿਆ ਅਤੇ ਸੁਰੱਖਿਆ ਦਸਤਿਆਂ ਦੀ ਮੁਹਿੰਮ ਦੌਰਾਨ ਵੱਖ-ਵੱਖ ਇਲਾਕਿਆਂ 'ਚ ਇਕੱਠੇ ਤਾਲਿਬਾਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ 10 ਅੱਤਵਾਦੀ ਮਾਰੇ ਗਏ ਅਤੇ 9 ਹੋਰ ਜ਼ਖਮੀ ਹੋ ਗਏ। ਕਤਰ ਦੀ ਰਾਜਧਾਨੀ ਦੋਹਾ 'ਚ ਦਸੰਬਰ 'ਚ ਸਰਕਾਰ ਅਤੇ ਤਾਲਿਬਾਨ ਸਮਹੂ ਦਰਮਿਆਨ ਹੋਈ ਸ਼ਾਂਤੀ ਗੱਲਬਾਤ ਦੇ ਬਾਵਜੂਦ ਅਫਗਾਨ ਸੁਰੱਖਿਆ ਦਸਤਿਆਂ ਅਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਝੜਪਾਂ ਜਾਰੀ ਹਨ।

ਇਹ ਵੀ ਪੜ੍ਹੋ -ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar