ਅਫਗਾਨਿਸਤਾਨ ''ਚ ਹਵਾਈ ਹਮਲੇ, 18 ਅੱਤਵਾਦੀ ਢੇਰ

12/02/2017 11:15:56 PM

ਅਫਗਾਨਿਸਤਾਨ— ਇਥੋਂ ਦੇ ਨਾਂਗਰਹਾਰ ਪ੍ਰਾਂਤ 'ਚ ਵਿਦੇਸ਼ੀ ਬਲਾਂ ਵਲੋਂ ਕੀਤੇ ਗਏ 2 ਹਵਾਈ ਹਮਲਿਆਂ 'ਚ ਇਸਲਾਮਿਕ ਸਟੇਟ (ਆਈ. ਐਸ.) ਅੱਤਵਾਦੀ ਸਮੂਹ ਦੇ ਘੱਟ ਤੋਂ ਘੱਟ 18 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ ਅਤੇ 8 ਜ਼ਖਮੀ ਹੋ ਗਏ ਹਨ।
ਦੂਜੇ ਪਾਸੇ ਫਰਾਹ ਪ੍ਰਾਂਤ ਦੇ ਪੋਸ਼ਟ੍ਰੋਡ ਜ਼ਿਲੇ 'ਚ ਤਾਲਿਬਾਨ ਅੱਤਵਾਦੀਆਂ ਵਲੋਂ ਇਕ ਹਮਲੇ 'ਚ ਘੱਟ ਤੋਂ ਘੱਟ 4 ਲੋਕ ਮਾਰੇ ਗਏ ਹਨ। ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਦੀ ਰਾਤ ਹੋਈ, ਜਿਸ 'ਚ 3 ਪੁਲਸ ਕਰਮੀਆਂ ਅਤੇ ਇਕ ਠੇਕੇਦਾਰ ਮਾਰਿਆ ਗਿਆ।