ਆਇਵਰੀ ਕੋਸਟ ''ਚ ਹੜ੍ਹ ਕਾਰਨ 18 ਲੋਕਾਂ ਦੀ ਮੌਤ

06/20/2018 2:27:16 AM

ਯਾਮੋਸੁਕਰੋ—  ਆਇਵਰੀ ਕੋਸਟ ਦੀ ਵਪਾਰਕ ਰਾਜਧਾਨੀ ਅਦਿਬਜ਼ਾਨ 'ਚ ਮੰਗਲਵਾਰ ਨੂੰ ਭਾਰੀ ਬਾਰਿਸ਼ ਤੇ ਹੜ੍ਹ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਵੇਰੇ ਅਦਿਬਜਾਨ 'ਚ ਕਾਰਾਂ ਰੁੜ੍ਹ ਗਈਆਂ, ਘਰ ਤਬਾਹ ਹੋ ਗਏ ਤੇ ਸੈਂਕੜੇ ਲੋਕ ਹੜ੍ਹ 'ਚ ਫੱਸ ਗਏ। ਸਰਕਾਰ ਨੇ ਆਪਣੀ ਵੈੱਬਸਾਈਟ 'ਤੇ ਹੜ੍ਹ ਕਾਰਨ 18 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ 115 ਨੂੰ ਹੜ੍ਹ ਤੋਂ ਕੱਢ ਕੇ ਰਾਹਤ ਕੈਂਪ 'ਚ ਰੱਖਿਆ ਗਿਆ ਹੈ।