ਹਾਂਗਕਾਂਗ : ਬੱਸ ਹਾਦਸੇ 'ਚ 18 ਹਲਾਕ, 62 ਜ਼ਖਮੀ

02/11/2018 1:11:19 PM

ਹਾਂਗਕਾਂਗ (ਬਿਊਰੋ)— ਹਾਂਗਕਾਂਗ ਵਿਚ ਇਕ ਡਬਲ ਡੇਕਰ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਕਰੀਬ 18 ਲੋਕਾਂ ਦੀ ਮੌਤ ਹੋ ਗਈ ਅਤੇ 62 ਹੋਰ ਜ਼ਖਮੀ ਹੋ ਗਏ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਹਾਦਸਾ ਕੱਲ ਸ਼ਾਮ ਨੂੰ ਹੋਇਆ, ਜਦੋਂ ਬੱਸ ਸ਼ਾਤਿਨ ਤੋਂ ਤਾਈ ਪੋ ਜਾ ਰਹੀ ਸੀ। ਬੱਸ ਤਾਈ ਪੋ ਰੋਡ 'ਤੇ ਪਲਟ ਗਈ। ਕੁਝ ਯਾਤਰੀਆਂ ਦੇ ਬਿਆਨ ਮੁਤਾਬਕ ਹਾਦਸੇ ਤੋਂ ਪਹਿਲਾਂ ਬੱਸ ਤੇਜ਼ ਗਤੀ ਨਾਲ ਚੱਲ ਰਹੀ ਸੀ। ਬਚਾਅ ਕਰਮਚਾਰੀਆਂ ਨੇ ਬੱਸ ਦੀ ਛੱਤ ਕੱਟ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਵੱਖ-ਵੱਖ ਹਸਪਤਾਲਾਂ ਵਿਚ ਐਮਰਜੈਂਸੀ ਮਦਦ ਕੇਂਦਰ ਸਥਾਪਿਤ ਕੀਤੇ ਗਏ ਹਨ।