ਆਸਟ੍ਰੇਲੀਆ ''ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸੰਬੰਧ ''ਚ 3 ਦੇਸ਼ਾਂ ''ਚ 17 ਲੋਕ ਗ੍ਰਿਫਤਾਰ

08/08/2017 2:48:03 PM

ਸਿਡਨੀ— ਆਸਟ੍ਰੇਲੀਆ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਸੰਬੰਧ 'ਚ 3 ਦੇਸ਼ਾਂ ਦੀ ਪੁਲਸ ਨੇ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਕਰੀਬਨ 2 ਟਨ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਤ ਅਪਰਾਧ ਸਮੂਹ ਦੇਸ਼ ਵਿਚ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਆਸਟ੍ਰੇਲੀਆਈ ਸੰਘੀ ਪੁਲਸ ਨੇ ਕਿਹਾ ਕਿ ਦੋ ਅਪਰਾਧਕ ਸਮੂਹ 3 ਦੇਸ਼ਾਂ ਵਿਚ ਸਰਗਰਮ ਸਨ। ਇਨ੍ਹਾਂ ਦੀ ਜਾਂਚ ਦੌਰਾਨ 10 ਲੋਕ ਸਿਡਨੀ 'ਚ, ਦੁਬਈ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਆਸਟ੍ਰੇਲੀਆ ਦੇ 5 ਨਾਗਰਿਕਾਂ ਅਤੇ ਨੀਦਰਲੈਂਡ ਵਿਚ 2 ਲੋਕਾਂ ਨੂੰ ਮੰਗਲਵਾਰ ਭਾਵ ਅੱਜ ਗ੍ਰਿਫਤਾਰ ਕੀਤਾ ਗਿਆ। ਨੀਦਰਲੈਂਡ ਵਿਚ ਅਧਿਕਾਰੀਆਂ ਨੇ 1.8 ਟਨ ਐੱਮ. ਡੀ. ਐੱਮ. ਏ, 136 ਕਿਲੋਗ੍ਰਾਮ ਕੋਕੀਨ ਅਤੇ 15 ਕਿਲੋਗ੍ਰਾਮ ਕ੍ਰਿਸਟਲ ਮੇਥਾਫਿਟੇਮਾਈਨ ਜ਼ਬਤ ਕੀਤੇ। ਇਨ੍ਹਾਂ ਸਾਰੇ ਨਸ਼ੀਲੇ ਪਦਾਰਥਾਂ ਦੀ ਆਸਟ੍ਰੇਲੀਆ ਵਿਚ ਤਸਕਰੀ ਕੀਤੀ ਜਾਣੀ ਸੀ। ਨਸ਼ੀਲੇ ਪਦਾਰਥਾਂ ਦੀ ਕੀਮਤ ਤਕਰੀਬਨ 64 ਕਰੋੜ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।