ਅਮਰੀਕਾ : ਸਕੂਲ ''ਚ ਸਾਬਕਾ ਵਿਦਿਆਰਥੀ ਨੇ ਕੀਤੀ ਫਾਇਰਿੰਗ, 17 ਲੋਕਾਂ ਦੀ ਮੌਤ

02/16/2018 11:47:15 AM

ਅਮਰੀਕਾ : ਅਮਰੀਕਾ ਦੇ ਫਲੋਰਿਡਾ ਸਥਿਤ ਇਕ ਸਕੂਲ 'ਚ ਸਾਬਕਾ ਵਿਦਿਆਰਥੀ ਨੇ ਬੁੱਧਵਾਰ ਨੂੰ ਸਕੂਲ 'ਚ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 14 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ 'ਚ ਕੀਤੀ ਗਈ ਹੈ। ਨਿਕੋਲਸ ਨੂੰ ਬ੍ਰੋਵਾਰਡ ਕੰਟਰੀ ਸਕੂਲ 'ਚੋਂ ਗਲਤ ਆਦਤਾਂ ਅਤੇ ਗਲਤ ਵਰਤਾਓ ਕਾਰਨ ਕੱਢ ਦਿੱਤਾ ਗਿਆ ਸੀ। ਪੁਲਸ ਮੁਤਾਬਕ ਦੋਸ਼ੀ ਨੇ ਪਹਿਲਾਂ ਸਕੂਲ ਦਾ ਫਾਇਰ ਅਲਾਰਮ ਵਜਾਇਆ, ਜਿਸ ਤੋਂ ਬਾਅਦ ਸਕੂਲ 'ਚ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਉਸ ਨੇ ਅੰਨ੍ਹੇੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।  ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਦਿਆਰਥੀ ਨੇ ਗੁੱਸੇ 'ਚ ਆ ਕੇ ਇਹ ਫਾਇਰਿੰਗ ਕੀਤੀ। ਦੋਸ਼ੀ ਨੂੰ ਸਕੂਲ ਦੀ ਹਰ ਚੀਜ਼ ਬਾਰੇ ਚੰਗੀ ਤਰ੍ਹਾਂ ਪਤਾ ਸੀ। ਵਾਈਟ ਹਾਊਸ ਦੀ ਬੁਲਾਰਨ ਲਿੰਡਸੇ ਵਾਲਟਰਸ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਫਲੋਰਿਡਾ ਦੇ ਸਕੂਲ 'ਚ ਹੋਈ ਗੋਲੀਬਾਰੀ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਫਲੋਰਿਡਾ ਦੇ ਗਵਰਨਰ ਰਿਕ ਸਕਾਟ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਬਾਰੀ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਵੀ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਇਸ ਘਟਨਾ ਬਾਰੇ ਟਵਿੱਟਰ 'ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।