ਕੈਨੇਡਾ : ਟ੍ਰਿਪ ਦੌਰਾਨ ਵਾਪਰਿਆ ਹਾਦਸਾ, 17 ਬੱਚੇ ਅਤੇ 1 ਬਾਲਗ ਜ਼ਖ਼ਮੀ (ਤਸਵੀਰਾਂ)

06/01/2023 10:14:09 AM

ਓਟਾਵਾ (ਵਾਰਤਾ): ਮੱਧ ਕੈਨੇਡਾ ਵਿੱਚ ਇੱਕ ਉੱਚੇ ਰਸਤੇ ਤੋਂ ਡਿੱਗਣ ਕਾਰਨ 18 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 17 ਬੱਚੇ ਸਨ। ਇਹ ਹਾਦਸਾ ਵਿਨੀਪੈਗ ਦੇ ਸੇਂਟ ਬੋਨੀਫੇਸ ਖੇਤਰ ਦੇ ਫੋਰਟ ਜਿਬਰਾਲਟਰ ਵਿਖੇ ਸਵੇਰੇ 10 ਵਜੇ (1500 GMT) ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰਿਆ, ਜਦੋਂ ਸੇਂਟ ਜੌਨਜ਼-ਰੇਵੇਨਸਕੋਰਟ ਸਕੂਲ ਦੇ 10-11 ਸਾਲ ਦੇ ਬੱਚੇ ਫੀਲਡ ਟ੍ਰਿਪ 'ਤੇ ਸਨ।

ਰਿਪੋਰਟਾਂ ਵਿੱਚ ਕਿਹਾ ਗਿਆ ਕਿ ਕੁਝ ਬੱਚੇ 5 ਮੀਟਰ ਉੱਚੇ ਵਾਕਵੇਅ ਤੋਂ ਸਿੱਧੇ ਡਿੱਗ ਗਏ ਅਤੇ ਕੁਝ ਹੇਠਾਂ ਫਿਸਲ ਗਏ। ਰਿਪੋਰਟਾਂ ਮੁਤਾਬਕ ਉਨ੍ਹਾਂ ਵਿੱਚੋਂ ਤਿੰਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਬਾਕੀ ਸਥਿਰ ਹਾਲਤ ਵਿੱਚ ਸਨ। ਵਿਨੀਪੈਗ ਦੇ ਸ਼ਹਿਰ ਦੇ ਬੁਲਾਰੇ ਨੇ ਕਿਹਾ ਕਿ ਇੰਸਪੈਕਟਰ ਘਟਨਾ ਸਥਾਨ 'ਤੇ ਹਾਜ਼ਰ ਹੋਣਗੇ ਅਤੇ ਇੱਕ ਸੂਬਾਈ ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਸਿਹਤ ਜਾਂਚ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥਣ ਦੇ ਕਤਲ ਦੇ ਦੋਸ਼ੀ ਵਿਅਕਤੀ 'ਤੇ ਚੱਲੇਗਾ ਮੁਕੱਦਮਾ 

ਬੁਲਾਰੇ ਨੇ ਕਿਹਾ ਕਿ "ਸਾਡੇ ਰਿਕਾਰਡ ਦੀ ਸ਼ੁਰੂਆਤੀ ਖੋਜ ਤੋਂ ਇਹ ਸੰਕੇਤ ਮਿਲਦਾ ਹੈ ਕਿ ਐਲੀਵੇਟਿਡ ਵਾਕਵੇਅ ਦੀ ਮੁਰੰਮਤ 2004 ਅਤੇ 2013 ਵਿੱਚ ਕੀਤੀ ਗਈ ਸੀ। ਰਿਕਾਰਡ ਦੀ ਸ਼ੁਰੂਆਤੀ ਖੋਜ ਦੇ ਆਧਾਰ 'ਤੇ ਉਹਨਾਂ ਨੂੰ ਜਾਇਦਾਦ ਨਾਲ ਸਬੰਧਤ ਕੋਈ ਸ਼ਿਕਾਇਤ ਨਹੀਂ ਮਿਲੀ,"। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana