ਇਸ ਦੇਸ਼ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ 'ਪਾਣੀ', ਉਮਰ ਹੈ 160 ਕਰੋੜ ਸਾਲ

04/30/2021 3:10:01 PM

ਟੋਰਾਂਟੋ (ਬਿਊਰੋ): ਦੁਨੀਆ ਦਾ ਸਭ ਤੋਂ ਪੁਰਾਣਾ ਪਾਣੀ ਖੋਜਿਆ ਗਿਆ ਹੈ। ਇਹ ਪਾਣੀ 160 ਕਰੋੜ ਸਾਲ ਪੁਰਾਣਾ ਹੈ। ਇਸ ਨੂੰ ਟੋਰਾਂਟੋ ਯੂਨੀਵਰਸਿਟੀ ਦੇ ਆਈਸੋਟੋਪ ਜਿਓਕੈਮਿਸਟ੍ਰੀ ਦੀ ਭੂ-ਕੈਮਿਸਟ (Geochemist) ਬਾਰਬਰਾ ਸ਼ੇਰਵੁੱਡ ਲੋਲਰ ਨੇ ਖੋਜਿਆ ਹੈ। ਇਸ ਪਾਣੀ ਨੂੰ ਕੈਨੇਡਾ ਸਾਈਂਸ ਐਂਡ ਤਕਨਾਲੋਜੀ ਮਿਊਜ਼ੀਅਮ ਵਿਚ ਸਾਂਭ ਕੇ ਰੱਖਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਇਸ ਪਾਣੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਬਾਰਬਰਾ ਸ਼ੇਰਵੁੱਡ ਨੇ ਆਪਣੀ ਟੀਮ ਦੇ ਦੋ ਮੈਂਬਰਾਂ ਜ਼ਰੀਏ ਕੈਨੇਡਾ ਦੀ ਇਕ ਖਾਨ ਤੋਂ ਪਾਣੀ ਜਮਾਂ ਕਰਵਾਇਆ। ਉਸ ਮਗਰੋਂ ਉਸ ਪਾਣੀ ਨੂੰ ਆਕਸਫੋਰਡ ਯੂਨੀਵਰਸਿਟੀ ਵਿਚ ਜਾਂਚ ਲਈ ਭੇਜਿਆ। ਕਈ ਦਿਨਾਂ ਤੱਕ ਜਵਾਬ ਨਾ ਆਉਣ 'ਤੇ ਬਾਰਬਰਾ ਨੇ ਆਕਸਫੋਰਡ ਯੂਨੀਵਰਸਿਟੀ ਦੀ ਲੈਬ ਵਿਚ ਫੋਨ ਲਗਾ ਕੇ ਪੁੱਛਿਆ ਕਿ ਇਸ ਸੈਂਪਲ ਦਾ ਕੀ ਹੋਇਆ। ਲੈਬ ਵਿਚ ਮੌਜੂਦ ਟੈਕਨੀਸ਼ੀਅਨ ਦਾ ਮਜ਼ਾਕ ਵਿਚ ਜਵਾਬ ਆਇਆ ਕਿ ਸਾਡਾ ਮਾਸ ਸਪੈਕਟ੍ਰੋਮੀਟਰ ਟੁੱਟ ਗਿਆ ਹੈ। ਇਹ ਸੈਂਪਲ ਇੰਨਾ ਪੁਰਾਣਾ ਹੈ ਕਿ ਸਾਨੂੰ ਜੋੜਨ ਵਿਚ ਸਮਾਂ ਲੱਗ ਰਿਹਾ ਹੈ।

ਪਾਣੀ ਦਾ ਇਹ ਸੈਂਪਲ ਕੈਨੇਡਾ ਦੇ ਓਂਟਾਰੀਓ ਦੇ ਉੱਤਰ ਵਿਚ ਸਥਿਤ ਟਿਮਿੰਸ ਨਾਮ ਦੀ ਜਗ੍ਹਾ 'ਤੇ ਮੌਜੂਦ ਦੀ ਖਾਨ ਤੋਂ ਮਿਲਿਆ ਸੀ। ਪਾਣੀ ਦਾ ਇਹ ਸੈਂਪਲ 160 ਕਰੋੜ ਸਾਲ ਪੁਰਾਣਾ ਹੈ ਮਤਲਬ ਧਰਤੀ 'ਤੇ ਮੌਜੂਦ ਹੁਣ ਤੱਕ ਦਾ ਸਭ ਤੋਂ ਪੁਰਾਣਾ ਪਾਣੀ। ਬਾਰਬਰਾ ਇਹ ਜਾਣ ਕੇ ਹੈਰਾਨ ਹੋ ਗਈ ਕਿ ਉਹਨਾਂ ਨੇ ਧਰਤੀ 'ਤੇ ਮੌਜੂਦ ਸਭ ਤੋਂ ਪੁਰਾਣਾ ਪਾਣੀ ਖੋਜਿਆ ਹੈ। ਬਾਰਬਰਾ ਕਹਿੰਦੀ ਹੈ ਕਿ ਇਸ ਪਾਣੀ ਤੋਂ ਪਤਾ ਚੱਲ ਸਕਦਾ ਹੈ ਕਿ ਸੌਰ ਮੰਡਲ ਦੇ ਹੋਰ ਗ੍ਰਹਿਆਂ 'ਤੇ ਕਦੇ ਜੀਵਨ ਸੀ ਜਾਂ ਨਹੀਂ। ਬਾਰਬਰਾ ਨੇ ਦੱਸਿਆ ਕਿ ਇਸ ਪਾਣੀ ਤੋਂ ਬਾਸੀ ਜਿਹੀ ਬਦਬੂ ਆਉਂਦੀ ਹੈ। ਇਸ ਬਦਬੂ ਕਾਰਨ ਸਾਨੂੰ ਪਤਾ ਚੱਲਿਆ ਕਿ ਇਹ ਪਾਣੀ ਪੱਥਰਾਂ ਦੀ ਦਰਾੜ ਵਿਚ ਵੱਗ ਰਿਹਾ ਹੈ। ਇਸ ਪਾਣੀ ਦਾ ਸਵਾਦ ਜ਼ਿਆਦਾ ਨਮਕੀਨ ਹੈ। ਇਹ ਸਮੁੰਦਰੀ ਪਾਣੀ ਤੋਂ 10 ਗੁਣਾ ਜ਼ਿਆਦਾ ਨਮਕੀਨ ਹੈ। 

ਪੜ੍ਹੋ ਇਹ ਅਹਿਮ ਖਬਰ - ਭਾਰਤ 'ਚ ਫਸੇ ਆਸਟ੍ਰੇਲੀਆਈ ਲੋਕ ਸਾਡੀ 'ਪਹਿਲੀ ਤਰਜੀਹ' : ਗ੍ਰੇਗ ਹੰਟ

ਬਾਰਬਰਾ ਸ਼ੇਰਵੁੱਡ ਨੇ ਦੱਸਿਆ ਕਿ ਉਹ ਪਹਿਲੀ ਵਾਰ ਟਿਮਿੰਸ 1992 ਵਿਚ ਗਈ ਸੀ। ਉਦੋਂ ਉਹਨਾਂ ਨੇ ਕਿੱਡ ਕ੍ਰੀਕ ਖਾਨ ਦੇ ਅੰਦਰ ਦੀ ਯਾਤਰਾ ਕੀਤੀ ਸੀ। 1992 ਦੀ ਯਾਤਰਾ ਦੇ 17 ਸਾਲ ਬਾਅਦ ਬਾਰਬਰਾ ਅਤੇ ਉਹਨਾਂ ਦੀ ਟੀਮ ਖਾਨ ਅੰਦਰ 2.4 ਕਿਲੋਮੀਟਰ ਤੱਕ ਗਈ। ਇਸ ਮਗਰੋਂ ਚਾਰ ਸਾਲ ਤੱਕ ਸੈਂਪਲ ਇਕੱਠੇ ਕੀਤੇ ਗਏ। ਉਹਨਾਂ ਦੀ ਜਾਂਚ ਕੀਤੀ ਗਈ। ਹੁਣ ਜਾ ਕੇ ਉਹਨਾਂ ਦੀ ਟੀਮ ਨੂੰ 10 ਕਰੋੜ ਸਾਲ ਪੁਰਾਣਾ ਪਾਣੀ ਮਿਲਿਆ ਹੈ। ਬਾਰਬਰਾ ਕਹਿੰਦੀ ਹੈ ਕਿ ਅਸੀਂ ਪਾਣੀ ਨੂੰ ਸਿਰਫ H2O ਦੇ ਰੂਪ ਵਿਚ ਜਾਣਦੇ ਹਾਂ ਪਰ ਕਦੇ ਇਹ ਨਹੀਂ ਸੋਚਦੇ ਕਿ ਇਸ ਵਿਚ ਹੋਰ ਕੀ-ਕੀ ਮਿਲਿਆ ਹੈ। 160 ਕਰੋੜ ਸਾਲ ਪੁਰਾਣੇ ਪਾਣੀ ਵਿਚ ਰੇਡੀਓਜੇਨਿਕ ਨੋਬਲ ਗੈਸਾਂ ਜਿਵੇਂ ਹੀਲੀਅਮ ਅਤੇ ਜੇਨਾਨ ਮਿਲੀਆਂ ਹਨ। 

ਕਿੱਡ ਖਾਨ ਵਿਚ ਮਿਲੇ 160 ਕਰੋੜ ਸਾਲ ਪੁਰਾਣੇ ਪਾਣੀ ਵਿਚ ਇੰਜੀਨਿਯਮ ਨਾਮਕ ਤੱਤ ਵੀ ਹੈ। ਫਿਲਹਾਲ ਪਾਣੀ ਦਾ ਇਹ ਸੈਂਪਲ ਓਟਾਵਾ ਦੇ ਕੈਨੇਡਾ ਸਾਈਂਸ ਐਂਡ ਤਕਨਾਲੋਜੀ ਮਿਊਜ਼ੀਅਮ ਵਿਚ ਰੱਖਿਆ ਗਿਆ ਹੈ। ਇਸ ਦੇ ਇਲਾਵਾ ਇਸ ਪਾਣੀ ਵਿਚ ਕੋਮੋਲਿਥੋਟ੍ਰੋਫਿਕ ਮਾਈਕ੍ਰੋਬਸ ਵੀ ਹਨ, ਜਿਸ ਕਾਰਨ ਪਾਣੀ ਦਾ ਰੰਗ ਥੋੜ੍ਹਾ ਪੀਲਾ ਦਿਸ ਰਿਹਾ ਹੈ। ਇਹ ਹਾਈਡ੍ਰੋਜਨ ਅਤੇ ਸਲਫੇਟ ਖਾ ਕੇ ਜ਼ਿੰਦਾ ਹੈ। ਬਾਰਬਰਾ ਨੇ ਦੱਸਿਆ ਕਿ ਅੱਜ ਵੀ ਕਿੱਡ ਖਾਨ ਵਿਚ ਤਾਂਬੇ ਅਤੇ ਜ਼ਿੰਕ ਦੀ ਖੋਦਾਈ ਹੁੰਦੀ ਹੈ। ਇਹ ਦੁਨੀਆ ਦੀ  ਸਭ ਤੋਂ ਡੂੰਘੀ ਖਾਨ ਹੈ। ਇਹ ਕਰੀਬ 3 ਕਿਲੋਮੀਟਰ ਤੱਕ ਡੂੰਘੀ ਹੈ। ਕੁਝ ਥਾਵਾਂ 'ਤੇ ਡੂੰਘਾਈ ਹੋਰ ਜ਼ਿਆਦਾ ਹੈ ਪਰ ਉਸ ਨੂੰ ਹਾਲੇਤੱਕ ਮਾਪਿਆ ਨਹੀਂ ਗਿਆ ਹੈ। 

ਇਸ ਖਾਨ ਵਿਚ ਅੰਦਰ ਜਾਣ ਵਿਚ ਕਰੀਬ 1 ਘੰਟੇ ਦਾ ਸਮਾਂ ਲੱਗਦਾ ਹੈ। ਉੱਥੇ ਜਾਣ ਲਈ ਦੋ ਮੰਜ਼ਿਲਾ ਐਲੀਵੇਟਰ ਅਤੇ ਉਸ ਮਗਰੋਂ 1.5 ਕਿਲੋਮੀਟਰ ਲੰਬੀ ਬੈਟਰੀ ਪਾਵਰਡ ਟ੍ਰੇਨ ਵਿਚ ਯਾਤਰਾ ਕਰਨਾ ਪੈਂਦੀ ਹੈ। ਇਹ ਟਰੇਨ 2377 ਮੀਟਰ ਦੀ ਡੂੰਘਾਈ ਤੱਕ ਚੱਲਦੀ ਹੈ। ਬਾਰਬਰਾ ਨੇ ਦੱਸਿਆ ਕਿ ਇਸ ਖਾਨ ਅੰਦਰ ਜਾਣ 'ਤੇ ਇਸ ਦੀਆਂ ਕੰਧਾਂ ਨੂੰ ਛੂਹਣ 'ਤੇ ਤੁਹਾਨੂੰ ਗਰਮੀ ਮਹਿਸੂਸ ਹੋਵੇਗੀ। ਇੱਥੋਂ ਤੱਕ ਕਿ ਇਸ ਦੇ ਅੰਦਰ ਵੱਗਣ ਵਾਲਾ ਪਾਣੀ ਵੀ 25 ਡਿਗਰੀ ਸੈਲਸੀਅਸ ਤੱਕ ਗਰਮ ਰਹਿੰਦਾ ਹੈ। ਇਹ ਖਾਨ 1963 ਵਿਚ ਸ਼ੁਰੂ ਕੀਤੀ ਗਈ ਸੀ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਖਾਨ ਵਿਚ ਕਈ ਵਿਗਿਆਨਕ ਪ੍ਰਯੋਗ ਵੀ ਹੋਏ ਹਨ। ਇਹ ਖਾਨ ਅੱਜ ਵੀ ਦੁਨੀਆ ਦੇ ਵਿਗਿਆਨੀਆਂ ਲਈ ਸਾਈਂਟੀਫਿਕ ਰਿਸਰਚ ਦਾ ਚੰਗਾ ਸਰੋਤ ਹੈ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana