ਬ੍ਰਿਟਿਸ਼ ਕੋਲੰਬੀਆ : ਵਿਆਹ ਵਾਲੇ ਘਰ ''ਚ ਵਾਪਰਿਆ ਹਾਦਸਾ, ਕਈ ਫੱਟੜ

04/20/2019 9:34:11 AM

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਇਕ ਵਿਆਹ ਵਾਲੇ 'ਚ ਘਰ ਹਾਦਸਾ ਵਾਪਰ ਗਿਆ, ਜਿਸ ਕਾਰਨ 15 ਤੋਂ ਵਧੇਰੇ ਲੋਕ ਫੱਟੜ ਹੋ ਗਏ। ਜਾਣਕਾਰੀ ਮੁਤਾਬਕ ਦੱਖਣੀ-ਪੱਛਮੀ ਕੈਨੇਡਾ 'ਚ ਵਿਆਹ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਲੋਕ ਛੱਤ (ਡੈੱਕ) ਢਹਿ ਜਾਣ ਕਾਰਨ ਜ਼ਖਮੀ ਹੋ ਗਏ। ਕਈਆਂ ਦੀਆਂ ਲੱਤਾਂ ਅਤੇ ਗਿੱਟਿਆਂ 'ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ। ਇਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਕਈ ਐਂਬੂਲੈਂਸ ਗੱਡੀਆਂ ਸਮੇਤ ਇਕ ਹਵਾਈ ਐਂਬੂਲੈਂਸ ਵੀ ਭੇਜੀ ਗਈ।

ਇਹ ਹਾਦਸਾ ਐਲਡਗਰੋਵ ਦੇ ਬਲਾਕ 5800 'ਚ ਵਾਪਰਿਆ। ਅਧਿਕਾਰੀਆਂ ਨੇ ਕਿਹਾ ਕਿ ਲਗਭਗ 100 ਲੋਕ ਵਿਆਹ ਮੌਕੇ ਇਕੱਠੇ ਹੋਏ ਸਨ। ਬਹੁਤ ਸਾਰੇ ਲੋਕ ਡਬਲ ਸਟੋਰੀ ਡੈੱਕ 'ਤੇ ਚੜ੍ਹ ਗਏ, ਸ਼ਾਇਦ ਵਧੇਰੇ ਭਾਰ ਕਾਰਨ ਡੈੱਕ ਢਹਿ ਗਿਆ। ਇਸ ਕਾਰਨ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ, ਹਾਲਾਂਕਿ ਕੋਈ ਵੀ ਵਿਅਕਤੀ ਖਤਰੇ ਦੀ ਹਾਲਤ 'ਚ ਨਹੀਂ ਹੈ। ਮੌਕੇ 'ਤੇ 19 ਐਂਬੂਲੈਂਸ ਗੱਡੀਆਂ ਖੜ੍ਹੀਆਂ ਸਨ, ਜਿਨ੍ਹਾਂ ਨੇ ਜਲਦੀ ਨਾਲ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ।