ਯੂਕ੍ਰੇਨ ਦੇ ਨਰਸਿੰਗ ਹੋਮ ''ਚ ਲੱਗੀ ਅੱਗ, 15 ਦੀ ਮੌਤ

01/22/2021 2:26:18 AM

ਮਾਸਕੋ-ਯੂਕ੍ਰੇਨ ਦੇ ਸ਼ਹਿਰ ਖਾਰਕਿਵ 'ਚ ਵੀਰਵਾਰ ਨੂੰ ਇਕ ਨਿੱਜੀ ਨਰਸਿੰਗ ਹੋਮ 'ਚ ਅੱਗ ਲੱਗਣ ਕਾਰਣ 15 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਦੋ ਮੰਜ਼ਿਲਾਂ ਇਮਾਰਤ 'ਚ ਅੱਗ ਲੱਗਣ ਦੇ ਕਾਰਣ ਦਾ ਪਤਾ ਲਾਇਆ ਜਾ ਰਿਹਾ ਹੈ। 'ਇੰਟਰਫੈਕਸ' ਸਮਾਚਾਰ ਏਜੰਸੀ ਨੇ ਖਾਰਕਿਵ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਨਰਸਿੰਗ ਹੋਮ ਦੇ ਮਾਲਕ ਅਤੇ ਮੁਲਜ਼ਾਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਗ ਲੱਗੇ ਦੀ ਵੀਡੀਓ ਵੀ ਟਵਿੱਟਰ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ -ਮੱਧ ਬਗਦਾਦ ’ਚ 2 ਅਾਤਮਘਾਤੀ ਹਮਲੇ, 32 ਦੀ ਮੌਤ ਤੇ 110 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar