24 ਘੰਟਿਆਂ ਦੌਰਾਨ ਯਮਨ ''ਚ 149 ਮੌਤਾਂ

11/12/2018 1:11:21 PM

ਹੋਦੇਦਾ(ਏਜੰਸੀ)— ਯਮਨ ਦੇ ਹੋਦੇਦਾ ਸ਼ਹਿਰ 'ਚ ਸਰਕਾਰ ਸਮਰਥਕ ਲੜਾਕਿਆਂ ਅਤੇ ਵਿਦਰੋਹੀਆਂ ਵਿਚਕਾਰ ਸੰਘਰਸ਼ 'ਚ ਪਿਛਲੇ 24 ਘੰਟਿਆਂ 'ਚ ਨਾਗਰਿਕਾਂ ਸਮੇਤ ਘੱਟ ਤੋਂ ਘੱਟ 149 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਅਤੇ ਫੌਜੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੋਦੇਦਾ 'ਚ ਫੌਜੀ ਸੂਤਰਾਂ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੇ ਬਿਨਾਂ ਮੁੱਖ ਬੰਦਰਗਾਹ ਸ਼ਹਿਰ 'ਚ 7 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ।


ਹੋਦੇਦਾ ਦੇ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਰਾਤ 'ਚ 110 ਹੂਤੀ ਵਿਦਰੋਹੀ ਅਤੇ 32 ਸਰਕਾਰ ਸਮਰਥਕ ਲੜਾਕੇ ਮਾਰੇ ਗਏ ਹਨ। ਫੌਜੀ ਸੂਤਰਾਂ ਨੇ ਸਾਊਦੀ ਅਗਵਾਈ ਵਾਲੇ ਸਰਕਾਰ ਸਮਰਥਕ ਗਠਜੋੜ ਦੇ ਕਈ ਹਵਾਈ ਹਮਲਿਆਂ ਰਾਹੀਂ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ।