14 ਸਾਲਾ ਸਿੱਖ ਖਿਡਾਰਨ ਨੇ ਇਟਲੀ ਨੈਸ਼ਨਲ ਟੀਮ ''ਚ ਪਹਿਲਾ ਦਰਜਾ ਕੀਤਾ ਹਾਸਲ

07/14/2018 1:27:33 AM

ਰੋਮ (ਕੈਂਥ)- ਇਟਲੀ ਨੈਸ਼ਨਲ ਵਾਲੀਬਾਲ ਦੀ ਟੀਮ (ਵਿਸਪ) ਵਿਚ 14 ਸਾਲਾ ਸਿੱਖ ਖਿਡਾਰਨ ਜਸਮੀਨ ਕੌਰ ਭੁੱਲਰ ਸਪੁੱਤਰੀ ਸੁਰਿੰਦਰ ਸਿੰਘ ਭੁੱਲਰ ਵਸਨੀਕ ਪਿੰਡ ਹਰਿਓ ਕਲਾਂ, ਜ਼ਿਲਾ ਲੁਧਿਆਣਾ ਨੇ ਪੰਜਾਬੀਆਂ ਦਾ ਸਿਰ ਉੱਚਾ ਕਰਦੇ ਹੋਏ ਇਟਲੀ ਵਾਲੀਬਾਲ ਦੀ ਟੀਮ ਦੀ ਜਿੱਤ ਦੌਰਾਨ ਪਹਿਲਾ ਦਰਜਾ ਹਾਸਲ ਕੀਤਾ ਹੈ। ਬੀਤੇ ਦਿਨ ਨੋਨਨਤੋਲਾ ਜ਼ਿਲਾ ਅਤੇ ਮੋਦਨਾ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ, ਜੋ ਇਟਲੀ ਦੇ ਸ਼ਹਿਰ ਰਮੀਨੀ ਦੇ ਸਟੇਡੀਅਮ ਵਿਚ (14) ਸਾਲਾ ਲੜਕੀਆਂ ਖਿਡਾਰਨਾਂ ਦੇ ਵਾਲੀਬਾਲ ਟੀਮ ਦੇ ਫਾਈਨਲ ਮੈਚ ਕਰਵਾਏ ਗਏ, ਜਿਨ੍ਹਾਂ ਵਿਚ ਫਰੈਂਸੇ ਤੇ ਨੋਨਨਤੋਲਾ (ਮੋਦਨਾ) ਲੜਕੀਆਂ ਦੀ ਟੀਮ ਵਿਚਕਾਰ ਫਸਵੇਂ ਮੁਕਾਬਲੇ ਹੋਏ, ਜਿਸ ਵਿਚ ਪਹਿਲੀ ਸਿੱਖ ਪੰਜਾਬਣ ਲੜਕੀ (14) ਜਸਮੀਨ ਕੌਰ ਭੁੱਲਰ ਬੈਸਟ ਖਿਡਾਰਨ ਵਜੋਂ ਸਾਹਮਣੇ ਆਈ। ਇਸ ਦੌਰਾਨ ਇਟਾਲੀਅਨ ਅਧਿਕਾਰੀਆਂ ਵਲੋਂ ਜਸਮੀਨ ਨੂੰ ਬੈਸਟ ਖਿਡਾਰਨ ਦਾ ਐਵਾਰਡ ਦਿੱਤਾ ਗਿਆ ਤੇ ਉਸ ਦੇ ਮਾਤਾ-ਪਿਤਾ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮੋਦਨਾ ਦੀ ਪ੍ਰਬੰਧਕ ਕਮੇਟੀ ਮੈਂਬਰਾਨ ਪ੍ਰਧਾਨ ਕੁਲਵਿੰਦਰ ਸਿੰਘ ਭੁੱਲਰ, ਮੀਤ ਪ੍ਰਧਾਨ ਰਾਮ ਸਿੰਘ, ਸੈਕਟਰੀ ਮਨਮੋਹਨ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਜਸਪਾਲ ਸਿੰਘ ਭੁੰਗਰਨੀ ਅਤੇ ਰਣਜੀਤ ਸਿੰਘ ਜੋਧਾ ਆਦਿ ਵਲੋਂ ਵੀ ਜਸਮੀਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।