ਥਾਈਲੈਂਡ 'ਚ ਵਾਪਰਿਆ ਬੱਸ ਹਾਦਸਾ, 14 ਲੋਕਾਂ ਦੀ ਦਰਦਨਾਕ ਮੌਤ

12/05/2023 10:17:11 AM

ਬੈਂਕਾਕ  (ਭਾਸ਼ਾ): ਪੱਛਮੀ ਥਾਈਲੈਂਡ ਵਿੱਚ ਮੰਗਲਵਾਰ ਸਵੇਰੇ ਇੱਕ ਯਾਤਰੀ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪ੍ਰਚੁਅਪ ਖੀਰੀ ਖਾਨ ਸੂਬੇ ਵਿੱਚ ਵਾਪਰਿਆ, ਜਦੋਂ ਬੱਸ ਬੈਂਕਾਕ ਤੋਂ ਦੂਰ ਦੱਖਣ ਵੱਲ ਸੋਂਗਖਲਾ ਸੂਬੇ ਵੱਲ ਜਾ ਰਹੀ ਸੀ। ਬੱਸ ਵਿੱਚ 49 ਲੋਕ ਸਵਾਰ ਸਨ। 

ਅਚਾਨਕ ਬੱਸ ਸੜਕ ਤੋਂ ਉਤਰ ਗਈ ਅਤੇ ਹੈਟ ਵੈਨਾਕੋਰਨ ਨੈਸ਼ਨਲ ਪਾਰਕ ਦੇ ਕੋਲ ਇੱਕ ਦਰੱਖਤ ਨਾਲ ਟਕਰਾ ਗਈ। ਪ੍ਰਚੁਅਪ ਖੀਰੀ ਖਾਨ ਪ੍ਰਾਂਤ ਥਾਈਲੈਂਡ ਦੀ ਖਾੜੀ ਅਤੇ ਮਿਆਂਮਾਰ ਦੇ ਵਿਚਕਾਰ ਫੈਲੇ ਤੱਟ 'ਤੇ ਸਥਿਤ ਹੈ। ਹੁਆਈ ਯਾਂਗ ਪੁਲਸ ਸਟੇਸ਼ਨ ਦੇ ਸੁਪਰਡੈਂਟ ਕਰਨਲ ਵੀਰਪਤ ਕੇਤੇਸਾ ਨੇ ਕਿਹਾ, "ਸਾਨੂੰ ਸ਼ੱਕ ਹੈ ਕਿ ਬੱਸ ਡਰਾਈਵਰ ਸੌਂ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।" ਉਨ੍ਹਾਂ ਕਿਹਾ ਕਿ ਅਧਿਕਾਰੀ ਡਰਾਈਵਰ ਦੇ ਖੂਨ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ 4 ਪੰਜਾਬੀਆਂ ਨੇ ਕਰ 'ਤਾ ਕਾਰਾ, ਭਾਲ ਰਹੀ ਪੁਲਸ, ਜਾਰੀ ਕੀਤੀਆਂ ਤਸਵੀਰਾਂ

ਹਾਦਸੇ ਵਿੱਚ ਡਰਾਈਵਰ ਵਾਲ-ਵਾਲ ਬਚ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਵੀਰਪਤ ਨੇ ਕਿਹਾ ਕਿ ਜ਼ਿਆਦਾਤਰ ਪੀੜਤ ਥਾਈਲੈਂਡ ਦੇ ਨਿਵਾਸੀ ਸਨ ਅਤੇ ਕੁਝ ਮਿਆਂਮਾਰ ਦੇ ਨਾਗਰਿਕ ਸਨ। 'ਸਾਵਾਂਗ ਰੁੰਗਰੂਂਗ ਰੈਸਕਿਊ ਫਾਊਂਡੇਸ਼ਨ' ਮੁਤਾਬਕ ਕਰੀਬ 35 ਲੋਕ ਸਥਾਨਕ ਹਸਪਤਾਲਾਂ 'ਚ ਇਲਾਜ ਅਧੀਨ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana