13 ਸਾਲ ਪਹਿਲਾਂ ਪਾਕਿ ਦੇ ਤਬਲੀਗੀ ਪ੍ਰਭਾਵ ਵਾਲੇ ਕ੍ਰਿਕਟਰਾਂ ’ਤੇ ਲੱਗੇ ਸੀ ਕੋਚ ਦੀ ਹੱਤਿਆ ਦੇ ਦੋਸ਼

04/02/2020 1:19:40 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖੌਫ ਵਿਚਾਲੇ ਦੇਸ਼ ਵਿਚ ਤਬਲੀਗੀ ਜਮਾਤ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਇਸ ਜਮਾਤ ਨਾਲ ਜੁੜੇ ਕੁਝ ਲੋਕਾਂ ਕਾਰਨ ਦੇਸ਼ ਵਿਚ ਇਸ ਵਾਇਰਸ ਦਾ ਇਨਫੈਕਸ਼ਨ ਵਧਣ ਦਾ ਖਤਰਾ ਵੱਧ ਗਿਆ ਹੈ। ਅਜਿਹਾ ਨਹੀਂ ਹੈ ਕਿ ਤਬਲੀਗੀ ਜਮਾਤ ਪਹਿਲੀ ਵਾਰ ਵਿਵਾਦਾਂ ’ਚ ਆਈ ਹੈ। ਸਾਲ 2007 ਵਿਚ ਵੈਸਟਇੰਡੀਜ਼ ਵਿਚ ਹੋਏ ਵਰਲਡ ਕੱਪ ਦੌਰਾਨ ਵੀ ਇਸ ਦੀ ਚਰਚਾ ਜ਼ੋਰਾਂ ’ਤੇ ਸੀ। ਵੈਸਟਇੰਡੀਜ਼ ਵਿਚ ਹੋਏ ਇਸ ਵਰਲਡ ਕੱਪ ਦੌਰਾਨ ਹੀ ਪਾਕਿਸਤਾਨ ਦੇ ਤਤਕਾਲੀਨ ਕੋਚ ਬਾਬ ਵੂਲਮਰ ਸ਼ੱਕੀ ਹਾਲਾਤਾਂ ਵਿਚ ਮ੍ਰਿਤ ਪਾਏ ਗਏ ਸੀ। ਉਸ ਸਮੇਂ ਪਾਕਿਸਤਾਨ ਦੇ ਤਬਲੀਗੀ ਜਮਾਤ ਨਾਲ ਜੁੜੇ ਕ੍ਰਿਕਟਰਾਂ ’ਤੇ ਵੂਲਮਰ ਦੀ ਹੱਤਿਆ ਦੇ ਦੋਸ਼ ਲੱਗੇ ਸੀ।

ਉਸ ਸਮੇਂ ਇਕ ਅਖਬਾਰ ਵਿਚ ਛਪੀ ਖਬਰ ਵਿਚ ਇਹ ਸਵਾਲ ਚੁੱਕਿਆ ਗਿਆ ਸੀ ਕਿ ਕੀ ਵੂਲਮਰ ਦੀ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਦਾ ਕਾਰਨ ਪਾਕਿਸਤਾਨ ਕ੍ਰਿਕਟਰ ਟੀਮ ਵਿਚ ਤਬਲੀਗੀ ਜਮਾਤ ਦਾ ਵੱਧਦਾ ਪ੍ਰਭਾਵ ਹੈ। ਉਸ ਦੌਰ ਵਿਚ ਪਾਕਿਸਤਾਨੀ ਟੀਮ ਦੇ ਅੱਧੇ ਤੋਂ ਜ਼ਿਆਦਾ ਕ੍ਰਿਕਟਰ ਤਬਲੀਗੀ ਜਮਾਤ ਦੇ ਫਾਲੋਅਰ ਸੀ। ਇਨ੍ਹਾਂ ਫਾਲੋਅਰਸ ਵਿਚ ਪਾਕਿਸਾਤਨੀ ਕ੍ਰਿਕਟ ਟੀਮ ਦੇ ਉਸ ਸਮੇਂ ਦੇ ਕਪਤਾਨ ਇੰਜ਼ਮਾਮ ਉਲ ਹੱਕ ਵੀ ਸ਼ਾਮਲ ਸਨ।

ਵੂਲਮਰ ਵਰਲਡ ਕੱਪ ਦੌਰਾਨ ਜਮੈਕਾ ਵਿਚ ਆਪਣੇ ਹੋਟਲ ਦੇ ਕਮਰੇ ਵਿਚ ਮ੍ਰਿਤ ਪਾਏ ਗਏ ਸੀ। ਹਾਲਾਂਕਿ ਬਾਅਦ ਵਿਚ ਪੁਲਸ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਵੂਲਮਰ ਦੀ ਹੱਤਿਆ ਨਹੀਂ ਹੋਈ ਹੈ। ਇਸ ਦੇ ਬਾਵਜੂਦ ਦੁਨੀਆ ਦੇ ਕਈ ਦਿੱਗਜ ਕ੍ਰਿਕਟਰਾਂ ਨੇ ਦੋਸ਼ ਲਗਾਏ ਸੀ ਕਿ ਵੂਲਮਰ ਦੀ ਹੱਤਿਆ ਹੋਈ ਹੈ। ਉਸ ਵਰਲਡ ਕੱਪ ਵਿਚ ਪਾਕਿਸਤਾਨ ਪਹਿਲੇ ਹੀ ਦੌਰ ਵਿਚ ਬਾਹਰ ਹੋ ਗਿਆ ਸੀ। ਵਰਲਡ ਕੱਪ ਦੀ ਸ਼ੁਰੂਆਤ ਵਿਚ ਹੀ ਪਾਕਿਸਤਾਨੀ ਅਖਬਾਰ ਆਮਿਰ ਮੀਰ ਨੇ ਇਕ ਲੇਖ ਵਿਚ ਲਿਖਿਆ ਸੀ ਕਿ ਪਾਕਿ ਕ੍ਰਿਕਟ ਟੀਮ ਵਿਚ ਤਬਲੀਗੀ ਜਮਾਤ ਦਾ ਅਸਰ ਵੱਧ ਗਿਆ ਹੈ। ਇੰਜ਼ਮਾਮ ਸਣੇ ਕਈ ਕ੍ਰਿਕਟਰ ਤਬਲੀਗੀ ਜਮਤਾ ਦੇ ਪ੍ਰਭਾਵ ਵੀ ਹਨ। ਟੀਮ ਦੇ ਪ੍ਰਦਰਸ਼ਨ ’ਤੇ ਇਸ ਦਾ ਗਲਤ ਪ੍ਰਭਾਵ ਪੈ ਰਿਹਾ ਹੈ। ਹੋਟਲ ਦੇ ਕਮਰੇ ਵਿਚ ਵੂਲਮਰ ਦੀ ਲਾਸ਼ ਮਿਲਣ ਤੋਂ ਬਾਅਦ ਦੁਨੀਆ ਭਰ ਦੀਆਂ ਅਖਬਾਰਾਂ ਨੇ ਇਸ ਨੂੰ ਹੱਤਿਆ ਮੰਨਿਆ ਸੀ, ਕਿਉਂਕਿ ਘਟਨਾ ਵਾਲੀ ਜਗ੍ਹਾ ’ਤੇ ਕਾਫੀ ਉੱਥਲ-ਪੁੱਥਲ ਦਿਸ ਰਹੀ ਸੀ। ਉਸ ਸਮੇਂ ਕਈ ਪਾਕਿਸਤਾਨੀ ਕ੍ਰਿਕਟਰ ਵੂਲਮਰ ਦੀ ਹੱਤਿਆ ਦੇ ਦੋਸ਼ ਲਈ ਸ਼ੱਕ ਦੇ ਘੇਰੇ ਵਿਚ ਸਨ। ਟੀਮ ਦੀ ਪ੍ਰੈਕਟਿਸ ਦੌਰਾਨ ਵੂਲਮਰ ਅਤੇ ਇੰਜ਼ਮਾਮ ਵਿਚ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਸੀ।

ਉਸ ਸਮੇਂ ਟੀਮ ’ਤੇ ਇੰਜ਼ਮਾਮ ਦੀ ਪਕੜ ਕਾਫੀ ਮਜ਼ਬੂਤ ਸੀ। ਬਤੌਰ ਕਪਤਾਨ ਟੀਮ ਮੈਂਬਰ ਇੰਜ਼ਮਾਮ ਦਾ ਕਾਫੀ ਸਨਮਾਨ ਕਰਦੇ ਸੀ। ਇਹੀ ਵਜ੍ਹਾ ਸੀ ਕਿ ਵੂਲਮਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਮੁਸ਼ਕਿਲ ਹੋ ਗਈ ਸੀ। ਯਾਦ ਹੋਵੇ, ਜਦੋਂ ਜਮੈਕਾ ਪੁਲਸ ਵੂਲਮਰ ਮਾਮਲੇ ਦੀ ਜਾਂਚ ਕਰ ਰਹੀ ਸੀ ਤਦ ਉਸ ਨੂੰ ਸਲਾਹ ਦਿੱਤੀ ਗਈ ਸੀ ਕਿ ਟੀਮ ਦੇ ਨਾਲ ਪਾਕਿਸਤਾਨ ਤੋਂ ਆਏ ਤਬਲੀਗੀ ਜਮਾਤ ਦੇ ਮੌਲਾਨਾਵਾਂ ਤੋਂ ਵੀ ਪੁੱਛ-ਗਿੱਛ ਕਰਨ। ਕਿਹਾ ਗਿਆ ਸੀ ਕਿ ਹੋ ਸਕਦਾ ਹੈ ਤਬਲੀਗੀ ਜਮਾਤ ਦੀ ਕੋਈ ਬ੍ਰਾਂਚ ਜਮੈਕਾ ਵਿਚ ਹੋਵੇ, ਜਿਸ ਦੀ ਮਦਦ ਨਾਲ ਵੂਲਮਰ ਦੀ ਹੱਤਿਆ ਹੋਈ ਹੋਵੇ। ਉਸ ਵਰਲਡ ਕੱਪ ਵਿਚ ਆਇਰਲੈਂਡ ਵਰਗੀ ਟੀਮ ਤੋਂ ਹਾਰਨ ਦੇ ਬਾਅਦ ਵੂਲਮਰ ਕਾਫੀ ਨਾਰਾਜ਼ ਸੀ ਅਤੇ ਟੀਮ ਦੇ ਖਿਡਾਰੀਆਂ ਦੇ ਨਾਲ ਮੌਜੂਦ ਤਬਲੀਗੀ ਜਮਾਤ ਦੇ ਮੌਲਾਨਾਵਾਂ ਨੂੰ ਵੀ ਕਾਫੀ ਖਰੀ-ਖੋਟੀ ਸੁਣਾਈ ਸੀ।

Ranjit

This news is Content Editor Ranjit