ਬੰਗਲਾਦੇਸ਼ ''ਚ ਸੜਕ ਦੁਰਘਟਨਾ, 13 ਮਜ਼ਦੂਰਾਂ ਦੀ ਮੌਤ

05/21/2020 9:00:17 PM

ਢਾਕਾ (ਸ਼ਿੰਹੂਆ) - ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 268 ਕਿਲੋਮੀਟਰ ਦੂਰ ਗਈਬਾਂਧਾ ਜ਼ਿਲੇ ਵਿਚ ਟਰੱਕ ਦੇ ਪਲਟ ਕੇ ਖਾਈ ਵਿਚ ਡਿੱਗਣ ਨਾਲ ਘਟੋਂ-ਘੱਟ 13 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਈਬਾਂਧਾ ਜ਼ਿਲੇ ਦੇ ਪੁਲਸ ਅਧਿਕਾਰੀ ਮੁਹੰਮਦ ਤੌਹਿਦੁਲ ਨੇ ਸ਼ਿੰਹੂਆ ਨੂੰ ਦੱਸਿਆ ਕਿ ਇਸ ਦੁਰਘਟਨਾ ਵਿਚ ਘਟਨਾ ਵਾਲੀ ਥਾਂ 'ਤੇ ਹੀ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਿਸ ਟਰੱਕ ਵਿਚ ਇਹ ਲੋਕ ਜਾ ਰਹੇ ਸਨ, ਉਹ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਿਆ ਅਤੇ ਖਾਈ ਵਿਚ ਡਿੱਗ ਗਿਆ।

ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 8 ਵਜੇ ਹੋਇਆ। ਅਧਿਕਾਰੀ ਮੁਤਾਬਕ ਹਾਦਸੇ ਵਿਚ ਮਰਨ ਵਾਲੇ ਜ਼ਿਆਦਾਤਰ ਲੋਕ ਮਜ਼ਦੂਰ ਹਨ ਅਤੇ ਉਹ ਸਾਰੇ ਲੋਕ ਈਦ-ਓਲ-ਫਿਤਰ ਦੇ ਮੌਕ 'ਤੇ ਢਾਕਾ ਤੋਂ ਆਪਣੇ ਪਿੰਡ ਵੱਲੋਂ ਜਾ ਰਹੇ ਸਨ ਉਦੋਂ ਇਹ ਹਾਦਸਾ ਹੋਇਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਬੰਗਲਦਾਸ਼ੇ ਅਤੇ ਭਾਰਤੀ ਤੱਟੀ ਖੇਤਰ ਵਿਚ ਆਏ ਅਮਫਾਨ ਤੂਫਾਨ ਕਾਰਨ ਟਰੱਕ ਚਾਲਕ ਦਾ ਵਾਹਨ 'ਤੇ ਕੰਟੋਰਲ ਖੋਹ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ। ਵਿਸ਼ਵ ਭਰ ਵਿਚ ਫੈਲੇ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਬੰਗਲਾਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਈਦ ਮਨਾਉਣ ਲਈ ਆਪਣੇ ਪਿੰਡ ਜਾ ਰਹੇ ਹਨ।

Khushdeep Jassi

This news is Content Editor Khushdeep Jassi