12 ਸਾਲ ਦੀ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਫਿਰ ਸੁੱਟ ਦਿੱਤਾ ਝਾੜੀਆਂ ''ਚ

09/21/2017 2:52:29 PM


ਯਿਬਿਨ— ਕੁਝ ਲੋਕਾਂ ਨੂੰ ਸਚ ਵਿਚ ਅਜੋਕੇ ਸਮੇਂ ਨੂੰ ਠੀਕ ਸਮਝ ਕੇ ਕੱਲਯੁਗ ਦਾ ਨਾਮ ਦਿੱਤਾ ਹੈ। ਇੱਥੇ ਕਦੋਂ ਕੀ ਹੋ ਜਾਵੇ ਕੋਈ ਕੁਝ ਨਹੀਂ ਬੋਲ ਸਕਦਾ। ਚੀਨ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਮਾਮਲੇ ਵਿਚ ਦੋਸ਼ ਕਿਸ ਨੂੰ ਦਈਏ, ਇਹੀ ਸਮਝ ਨਹੀਂ ਆਉਂਦਾ। ਚੀਨ ਦੇ ਯਿਬਿਨ ਸ਼ਹਿਰ ਵਿਚ ਰਹਿਣ ਵਾਲੀ ਇਕ 12 ਸਾਲ ਦੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਫਿਰ ਉਸ ਨੂੰ ਝਾੜੀਆਂ ਵਿਚ ਸੁੱਟ ਦਿੱਤਾ।

ਘੱਟ ਉਮਰ ਵਿਚ ਬਣੀ ਮਾਂ ਤਾਂ ਕੀਤਾ ਅਜਿਹਾ...
ਇਸ 12 ਸਾਲ ਦੀ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨੇ ਇਕੱਲੇ ਛੱਡ ਦਿੱਤਾ ਸੀ। ਲੋਕਲ ਪੁਲਸ ਮੁਤਾਬਕ, ਬੱਚੀ  ਦੇ ਮਾਤਾ-ਪਿਤਾ ਕੰਮ ਦੀ ਤਲਾਸ਼ ਵਿਚ ਉਸ ਨੂੰ ਇਕੱਲਾ ਛੱਡ ਕੇ ਬਹੁਤ ਪਹਿਲਾਂ ਹੀ ਬਾਹਰ ਜਾ ਚੁੱਕੇ ਸਨ।ਅਜਿਹੀ ਹਾਲਤ 'ਚ ਕਿਸੇ ਨੇ ਬੱਚੀ ਦਾ ਫਾਇਦਾ ਚੁੱਕ ਕੇ ਉਸ ਦਾ ਬਲਾਤਕਾਰ ਕੀਤਾ। ਹਾਲਾਂਕਿ, ਬੱਚੀ ਨੂੰ ਇਸ ਸਾਰੇ ਚੀਜ਼ਾਂ ਦੀ ਸਮਝ ਨਹੀਂ ਸੀ ਇਸ ਲਈ ਉਸ ਨੇ ਕਿਸੇ ਨੂੰ ਕੁਝ ਨਾ ਕਿਹਾ। ਸਕੂਲ ਵਿਚ ਪੜ੍ਹਨ ਵਾਲੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਸਾਰਿਆਂ ਕੋਲੋ  ਲੁੱਕਾ ਕੇ ਉਸ ਨੂੰ ਝਾੜੀਆਂ ਵਿਚ ਸੁੱਟ ਦਿੱਤਾ, ਤਾਂ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਚੱਲ ਜਾਵੇ ਪਰ ਕੁਝ ਲੋਕਾਂ ਦੀ ਨਜ਼ਰ ਬੱਚੇ ਉੱਤੇ ਪੈ ਗਈ। ਬੱਚੇ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ, ਤਾਂ ਉਸ ਦੀ ਬਾਡੀ ਪੂਰੀ ਤਰ੍ਹਾਂ ਠੰਡੀ ਹੋ ਗਈ ਸੀ। ਪੁਲਸ ਨੇ ਬੱਚੇ ਦੀ ਮਾਂ ਨੂੰ ਵੀ ਲੱਭ ਲਿਆ ਹੈ।
ਲੋਕ ਕਰ ਰਹੇ ਡੋਨੇਸ਼ਨ
ਰਿਪੋਰਟਸ ਮੁਤਾਬਕ, ਸ਼ਹਿਰ ਦੇ ਲੋਕ ਬੱਚੇ ਦੇ ਇਲਾਜ ਲਈ ਡੋਨੇਸ਼ਨ ਕਰ ਰਹੇ ਹਨ। ਇਸ ਛੋਟੀ ਜਿਹੀ ਬੱਚੀ ਦੇ ਠੀਕ ਹੋਣ ਉੱਤੇ ਉਸ ਨੂੰ ਯਤੀਮਖ਼ਾਨਾ ਭੇਜ ਦਿੱਤਾ ਜਾਵੇਗਾ। ਪੁਲਸ ਇਹ ਪਤਾ ਕਰਨ ਵਿਚ ਲੱਗੀ ਹੈ ਕਿ ਪੰਜਵੀ ਕਲਾਸ ਵਿਚ ਪੜ੍ਹਨ ਵਾਲੀ ਬੱਚੀ ਗਰਭਵਤੀ ਕਿਵੇਂ ਹੋਈ?
ਚੀਨ ਵਿਚ ਹੈ ਵੱਡੀ ਸਮੱਸਿਆ
ਚੀਨ ਵਿਚ ਕਰੀਬ 90 ਲੱਖ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਇਕੱਲੇ ਛੱਡ ਸ਼ਹਿਰ ਸ਼ਿਫਟ ਹੋ ਜਾਂਦੇ ਹਨ।ਅਜਿਹਾ ਕੰਮ ਦੀ ਤਲਾਸ਼ ਵਿਚ ਕੀਤਾ ਜਾਂਦਾ ਹੈ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਨਾਨਾ-ਨਾਨੀ ਜਾਂ ਦਾਦਾ-ਦਾਦੀ ਪਾਲਦੇ ਹਨ।