ਪੁਲਸ ਦੀ ਗੱਡੀ ''ਤੇ ਹਮਲੇ ''ਚ 12 ਲੋਕ ਜ਼ਖਮੀ

10/18/2017 1:07:40 AM

ਅੰਕਾਰਾ— ਤੁਰਕੀ ਦੇ ਦੱਖਣੀ ਮੇਰਸਿਨ ਸੂਬੇ 'ਚ ਇਕ ਪੁਲਸ ਗੱਡੀ 'ਤੇ ਬੰਬ ਨਾਲ ਹਮਲਾ ਕੀਤਾ ਗਿਆ ਜਿਸ 'ਚ 12 ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੀ ਅਜੇ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।ਤੁਰਕੀ ਦੇ ਐੱਨ.ਟੀ.ਵੀ. ਚੈਨਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤੁਰਕੀ 'ਚ ਪੁਲਸ ਦੀਆਂ ਗੱਡੀਆਂ ਤੇ ਯਾਤਰੀਆਂ ਬੱਸਾਂ ਨੂੰ ਕੁਰਦਿਸ਼ ਅੱਤਵਾਦੀ ਨਿਸ਼ਾਨਾ ਬਣਾਉਂਦੇ ਰਹੇ ਹਨ।