ਚੀਨ ''ਚ ਕਿਸ਼ਤੀ ਡੁੱਬਣ ਕਾਰਣ 12 ਲੋਕ ਲਾਪਤਾ

08/30/2020 6:11:51 PM

 

ਫੁਝੋਓ (ਸ਼ਿਨਹੂਆ): ਚੀਨ ਵਿਚ ਫੁਜਿਆਨ ਸੂਬੇ ਦੇ ਪਿੰਗਟਨ ਟਾਪੂ ਦੇ ਨੇੜੇ ਐਤਵਾਰ ਤੜਕੇ ਮੱਛੀ ਫੜਨ ਵਾਲੀ ਕਿਸ਼ਤੀ ਦੇ ਡੁੱਬ ਜਾਣ ਕਾਰਣ 12 ਲੋਕ ਲਾਪਤਾ ਹੋ ਗਏ। ਕਿਸ਼ਤੀ ਵਿਚ 14 ਲੋਕ ਸਵਾਰ ਸਨ।

ਸੂਬਾਈ ਸਮੁੰਦਰੀ ਬਚਾਅ ਕੇਂਦਰ ਨੇ ਦੱਸਿਆ ਕਿ ਸਵੇਰੇ 10 ਵਜੇ ਤੱਕ 12 ਲੋਕ ਲਾਪਤਾ ਸਨ। ਕੇਂਦਰ ਮੁਤਾਬਕ ਪਿੰਗਾਨ ਟਾਪੂ ਦੇ ਨੇੜੇ ਪਾਣੀ ਵਿਚ ਡੁੱਬਣ ਕਾਰਣ ਫੁਜਿਆਨ ਦੇ ਕਵਾਂਝੋਓ ਸ਼ਹਿਰ ਵਿਚ ਰਜਿਸਟਰਡ ਕਿਸ਼ਤੀ ਡੁੱਬਣ ਤੋਂ ਬਾਅਦ ਦੋ ਲੋਕਾਂ ਨੂੰ ਬਚਾਅ ਲਿਆ ਗਿਆ। ਬਚਾਅ ਕਾਰਨ ਚੱਲ ਰਿਹਾ ਹੈ ਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।

Baljit Singh

This news is Content Editor Baljit Singh