ਵੱਡੀ ਖ਼ਬਰ: ਨਦੀ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ

01/13/2024 10:28:28 AM

ਕਾਠਮੰਡੂ (ਵਾਰਤਾ)- ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਇਕ ਬੱਸ ਦੇ ਪੁਲ ਤੋਂ ਨਦੀ ਵਿਚ ਡਿੱਗ ਜਾਣ ਕਾਰਨ 2 ਭਾਰਤੀਆਂ ਸਣੇ 12 ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਮੁਖੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਜ਼ਿਲ੍ਹਾ ਅਧਿਕਾਰੀ ਰਾਮਬੰਧੂ ਸੁਬੇਦੀ ਨੇ ਕਿਹਾ ਕਿ ਹਾਦਸੇ ਵਿਚ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂਕਿ 23 ਹੋਰ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ: ਲੰਡਨ ਦੇ 'ਪਾਕਿਸਤਾਨੀ' ਮੇਅਰ ਨੂੰ 'ਭਾਰਤ' ਤੋਂ ਮਿਲੇਗੀ ਚੁਣੌਤੀ, ਚੋਣ ਮੈਦਾਨ 'ਚ ਉਤਰੇ ਦੋ ਭਾਰਤੀ ਕਾਰੋਬਾਰੀ

ਉਨ੍ਹਾਂ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਹਾਦਸੇ ਸਮੇਂ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਉਹ ਰਾਤ ਨੂੰ ਕਰੀਬ 10:30 ਵਜੇ ਰਾਪਤੀ ਨਦੀ 'ਤੇ ਬਣੇ ਪੁਲ ਦੀ ਰੇਲਿੰਗ ਨਾਲ ਟਕਰਾ ਕੇ ਨਦੀ ਵਿਚ ਡਿੱਗ ਗਈ। ਸੁਬੇਦੀ ਨੇ ਕਿਹਾ ਬਚਾਅ ਕਰਮਚਾਰੀਆਂ ਨੂੰ ਬੱਸ ਨੂੰ ਨਦੀ ਵਿਚੋਂ ਬਾਹਰ ਕੱਢਣ ਵਿਚ ਲੱਗਭਗ 4 ਘੰਟੇ ਲੱਗ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਮੇਂ ਬੱਸ 36 ਲੋਕਾਂ ਨੂੰ ਲੈ ਕੇ ਰਾਜਧਾਨੀ ਸ਼ਹਿਰ ਕਾਠਮੰਡੂ ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਸਥਾਨਕ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਘਰ ਪਰਤ ਰਹੇ ਪਰਿਵਾਰ ਦੀ ਬਰਫ਼ 'ਚ ਫਸੀ ਕਾਰ, 2 ਬੱਚਿਆਂ ਸਣੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry