ਕੀ ਬਣੂੰ ਦੁਨੀਆ ਦਾ, 11 ਸਾਲਾ ਬੱਚੇ ਨੇ ਕੀਤਾ 8 ਸਾਲਾ ਬੱਚੀ ਦਾ ਕੀਤਾ ਕਤਲ (ਤਸਵੀਰਾਂ)

10/06/2015 2:40:37 PM


ਸ਼ਿਕਾਗੋ— ਇਕ ਸਮਾਂ ਸੀ ਜਦੋਂ ਲੋਕ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ ਪਰ ਅੱਜ-ਕੱਲ੍ਹ ਲੋਕਾਂ ਦਾ ਦਾ ਗੁੱਸਾ ਸੱਤਵੇਂ ਆਸਮਾਨ ''ਤੇ ਰਹਿੰਦਾ ਹੈ ਅਤੇ ਪਤਾ ਨਹੀਂ ਲੱਗਦਾ ਕਦੋਂ ਮਾਸੂਮ ਬੱਚੇ ਵੀ ਅਪਰਾਧੀ ਬਣ ਜਾਂਦੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੇ ਟੇਨੇਸੀ ਸੀ, ਜਿੱਥੇ 11 ਸਾਲਾਂ ਦੇ ਇਕ ਲੜਕੇ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ 8 ਸਾਲਾ ਬੱਚੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਦੋਹਾਂ ਵਿਚਕਾਰ ਇਕ ਕਤੂਰੇ ਨੂੰ ਲੈ ਕੇ ਝਗੜਾ ਹੋ ਗਿਆ ਸੀ। 
ਮ੍ਰਿਤਕ ਬੱਚੀ ਦੀ ਮਾਂ ਲਤਾਸ਼ਾ ਡਾਇਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਮੈਕਾਯਲਾ ਘਰ ਦੇ ਬਾਹਰ ਖੇਡ ਰਹੀ ਸੀ। ਉਸੇ ਸਮੇਂ ਗੁਆਂਢ ''ਚ ਰਹਿਣ ਵਾਲੇ ਬੱਚੇ ਨੇ ਉਸ ਨੂੰ ਆਪਣਾ ਕਤੂਰਾ ਦਿਖਾਉਣਾ ਲਈ ਕਿਹਾ।  ਮੈਕਾਯਲਾ ਨੇ ਉਸ ਨੂੰ ਕਤੂਰਾ ਦਿਖਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਕੁਝ ਦੇਰ ਬਾਅਦ ਉਸ ਦੀ ਛਾਤੀ ''ਚ ਗੋਲੀ ਮਾਰ ਦਿੱਤੀ। ਲਤਾਸ਼ਾ ਨੇ ਦੱਸਿਆ ਕਿ ਉਕਤ ਬੱਚਾ ਮੈਕਯਾਲਾ ਦਾ ਹਮੇਸ਼ਾ ਮਜ਼ਾਕ ਬਣਾਉਂਦਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਦਾ ਸੀ। ਦੋਹਾਂ ਵਿਚਕਾਰ ਇਕ ਅਜੀਬ ਕਿਸਮ ਦਾ ਗੁੱਸਾ ਰਹਿੰਦਾ ਸੀ ਅਤੇ ਕੱਲ੍ਹ ਉਸ ਦਾ ਗੁੱਸਾ ਇਸ ਤਰ੍ਹਾਂ ਫੁੱੱਟਿਆ ਕਿ ਉਸ ਨੇ ਮੈਕਯਾਲਾ ਨੂੰ ਗੋਲੀ ਹੀ ਮਾਰ ਦਿੱਤੀ। 
ਟੀ. ਵੀ. ਚੈਨਲ ''ਤੇ ਗੱਲ ਕਰਦੇ ਹੋਏ ਮੈਕਯਾਲਾ ਦੀ ਮਾਂ ਭਾਵੁਕ ਹੋ ਉੱਠੀ ਤੇ ਰੋਂਦੀ ਹੋਈ ਨੇ ਕਿਹਾ ਕਿ ਉਹ ਇਕ ਵਾਰ ਫਿਰ ਆਪਣੀ ਧੀ ਨੂੰ ਬਾਹਾਂ ਵਿਚ ਲੈਣਾ ਚਾਹੁੰਦੀ ਹੈ। ਉਸ ਨੇ ਸਾਰੇ ਮਾਪਿਆਂ ਨੂੰ ਕਿਹਾ ਕਿ ਹਰ ਰਾਤ ਆਪਣੇ ਬੱਚਿਆਂ ਨੂੰ ਪਿਆਰ ਨਾਲ ਚੁੰਮੋ, ਗਲੇ ਲਗਾਓ ਕਿਉਂਕਿ ਇਹ ਨਿਸ਼ਚਿਤ ਨਹੀਂ ਹੈ ਕਿ ਅਗਲੇ ਦਿਨ ਤੁਸੀਂ ਇਕੱਠੇ ਹੋਵੋ ਜਾਂ ਨਹੀਂ। 
ਜਾਣਕਾਰੀ ਮੁਤਾਬਕ ਜੈਫਰਸਨ ਕਾਊਂਟੀ ਦੇ ਸ਼ੈਰਿਫ ਜੀ ਡਬਲਿਊ ਬਡ ਮੈਕੋਇਨ ਨੇ ਕਿਹਾ ਕਿ ਬੱਚੇ ਨੇ ਆਪਣੇ ਪਿਤਾ ਦੀ 12 ਗਾਜ ਸ਼ਾਟਗਨ ਨਾਲ ਬੱਚੀ ''ਤੇ ਆਪਣੇ ਘਰ ਦੇ ਅੰਦਰ ਤੋਂ ਗੋਲੀ ਚਲਾਈ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi