ਅਫਗਾਨਿਸਤਾਨ ''ਚ 11 ਤਾਲਿਬਾਨੀ ਅੱਤਵਾਦੀ ਢੇਰ

01/12/2019 10:02:54 PM

ਕਾਬੁਲ— ਅਫਗਾਨਿਸਤਾਨ ਦੇ 2 ਦੱਖਣੀ ਸੂਬਿਆਂ 'ਚ ਗਠਬੰਧਨ ਫੌਜ ਦੇ ਹਮਲਿਆਂ ਤੇ ਹਾਦਸਿਆਂ 'ਚ ਘੱਟ ਤੋਂ ਘੱਟ 11 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਹੇਲਮੈਂਡ ਦੇ ਮੇਵੈਂਡ ਖੇਤਰ 'ਚ ਸਥਿਤ ਆਰਮੀ ਕੋਰ 215 ਦੇ ਬਿਆਨ ਮੁਤਾਬਕ ਨਾਟੋ ਦੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਸੂਬੇ ਦੇ ਨਾਹਰੀ ਸਰਰਾਜ ਜ਼ਿਲੇ ਤੇ ਨਿਕਜਈ ਸੂਬੇ 'ਚ ਹਵਾਈ ਹਮਲੇ ਕੀਤੇ, ਜਿਸ 'ਚ 6 ਅੱਤਵਾਦੀ ਮਾਰੇ ਗਏ। ਅਟੱਲ ਖੇਤਰ 'ਚ ਸਥਿਤ ਅਫਗਾਨ ਆਰਮੀ ਕੌਰ 205 ਨੇ ਇਕ ਬਿਆਨ 'ਚ ਦੱਸਿਆ ਕਿ ਇਕ ਘਟਨਾ 'ਚ ਸ਼ੁੱਕਰਵਾਰ ਰਾਤ ਜਾਬੁਲ ਸੂਬੇ ਦੇ ਮਿਜ਼ਾਲ ਜ਼ਿਲੇ 'ਚ ਆਈਈਡੀ ਲਗਾਏ ਜਾਣ ਦੌਰਾਨ ਅਚਾਨਕ ਇਸ 'ਚ ਧਮਾਕਾ ਹੋ ਗਿਆ, ਜਿਸ ਕਾਰਨ 2 ਅੱਤਵਾਦੀ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋ ਗਏ। ਵਸ਼ੇਰ ਜ਼ਿਲੇ 'ਚ ਹਵਾਈ ਫੌਜ ਦੇ ਹਮਲੇ 'ਚ 2 ਅੱਤਵਾਦੀ ਮਾਰੇ ਗਏ ਤੇ ਹੇਲਮੈਂਡ ਦੇ ਮਰਜ਼ਾ ਜ਼ਿਲੇ ਦੇ ਕਿਮ ਬਾਜ਼ਾਰ ਇਲਾਕੇ 'ਚ ਇਕ ਹਵਾਈ ਹਮਲੇ 'ਚ ਇਕ ਤਾਲਿਬਾਨੀ ਅੱਤਵਾਦੀ ਮਾਰਿਆ ਗਿਆ।

Baljit Singh

This news is Content Editor Baljit Singh