ਕੋਰੋਨਾ ਵਿਸਫੋਟ : ਸਿੰਗਾਪੁਰ 'ਚ 11 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ, 18 ਮਹੀਨੇ ਦੇ ਬੱਚੇ ਦੀ ਮੌਤ

06/29/2022 11:40:24 AM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 11,504 ਨਵੇਂ ਮਾਮਲੇ ਸਾਹਮਣੇ ਆਏ, ਜੋ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਇੱਕ ਦਿਨ ਵਿੱਚ ਸੰਕਰਮਣ ਦੀ ਸਭ ਤੋਂ ਵੱਧ ਸੰਖਿਆ ਹੈ। ਸਿਹਤ ਮੰਤਰੀ ਓਂਗ ਯੇ ਕੁੰਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਲਾਗ ਦੀ ਤਾਜ਼ਾ ਲਹਿਰ ਉਮੀਦ ਤੋਂ ਪਹਿਲਾਂ ਆ ਗਈ ਹੈ। ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਉਮੀਦ ਹੈ। ਕੋਵਿਡ-19 ਮਲਟੀ-ਮਨਿਸਟ੍ਰੀਅਲ ਟਾਸਕ ਫੋਰਸ ਦੇ ਸਹਿ-ਚੇਅਰਮੈਨ ਵੋਂਗ ਨੇ ਸੋਮਵਾਰ ਨੂੰ ਕਿਹਾ ਕਿ ਇਸ ਪੜਾਅ 'ਤੇ ਕੋਵਿਡ-19 ਸੁਰੱਖਿਆ ਉਪਾਵਾਂ ਨੂੰ ਸਖ਼ਤ ਕਰਨ ਦੀ ਕੋਈ ਲੋੜ ਨਹੀਂ ਹੈ ਪਰ "ਜੇ ਲੋੜ ਪਈ ਤਾਂ" ਪ੍ਰਬੰਧ ਕੀਤੇ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 81 ਸਾਲਾ ਭਾਰਤੀ ਬਜ਼ੁਰਗ ਔਰਤ ਦੀ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਲਾਗ ਦੇ ਮਾਮਲਿਆਂ ਵਿੱਚ ਵਾਧਾ ਓਮੀਕਰੋਨ ਦੇ ਨਵੇਂ ਸਬ-ਫਾਰਮ Ba.4 ਅਤੇ Ba.5 ਕਾਰਨ ਹੋਇਆ ਹੈ। ਸਿਹਤ ਮੰਤਰੀ ਓਂਗ ਯੇ ਕੁੰਗ ਨੇ ਮੰਗਲਵਾਰ ਨੂੰ ਚੀਨੀ ਅਖ਼ਬਾਰ ਲਿਆਨਹੇ ਜਾਓਬਾਓ ਨੂੰ ਦੱਸਿਆ ਕਿ ਮੈਂ ਪਹਿਲਾਂ ਕਿਹਾ ਸੀ ਕਿ ਅਗਲੀ ਲਹਿਰ ਜੁਲਾਈ ਜਾਂ ਅਗਸਤ ਦੇ ਆਸ-ਪਾਸ ਹੋ ਸਕਦੀ ਹੈ ਪਰ ਹੁਣ ਇਹ ਥੋੜ੍ਹੀ ਪਹਿਲਾਂ ਆਈ ਹੈ - ਸ਼ਾਇਦ ਜੂਨ (ਸਕੂਲ) ਦੀਆਂ ਛੁੱਟੀਆਂ ਕਾਰਨ।" ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਹੁਣ ਤੱਕ ਸੰਕਰਮਣ ਦੇ 14,25,171 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇੱਕ 18 ਮਹੀਨੇ ਦੇ ਬੱਚੇ ਦੀ ਮੌਤ ਇਨਸੇਫਲਾਈਟਿਸ ਦੇ ਨਾਲ-ਨਾਲ ਕੋਵਿਡ-19, ਇੱਕ ਸਾਹ ਦੇ ਵਾਇਰਸ ਅਤੇ ਐਂਟਰੋਵਾਇਰਸ ਦੀ ਲਾਗ ਨਾਲ ਹੋਈ ਹੈ। ਸਿੰਗਾਪੁਰ ਵਿੱਚ ਕੋਵਿਡ-19 ਕਾਰਨ 12 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana