103 ਸਾਲਾ ਬੇਬੇ ਨੇ ''ਬਹਾਦਰੀ ਤੇ ਵਿਸ਼ਵਾਸ'' ਨਾਲ ਕੋਰੋਨਾਵਾਇਰਸ ਨੂੰ ਦਿੱਤੀ ਮਾਤ

04/09/2020 6:01:18 PM

ਰੋਮ- ਅਦਾ ਜਾਨੁਸੋ ਨੇ 103 ਸਾਲ ਦੀ ਉਮਰ ਵਿਚ ਕੋਰੋਨਾਵਾਇਰਸ ਨੂੰ ਹਰਾ ਦਿੱਤਾ। ਉਸ ਨੇ ਇਸ ਦੌਰਾਨ ਹਰ ਕਿਸੇ ਨੂੰ ਬਹਾਦਰੀ ਤੇ ਵਿਸ਼ਵਾਸ ਨਾਲ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਦੀ ਸਲਾਹ ਦਿੱਤੀ ਹੈ। ਯੂਰਪ ਵਿਚ ਇਟਲੀ ਤੇ ਫਰਾਂਸ ਵਿਚ ਬਜ਼ੁਰਗ ਲੋਕਾਂ ਦੀ ਆਬਾਦੀ ਸਭ ਤੋਂ ਵਧੇਰੇ ਹੈ ਤੇ ਘੱਟ ਤੋਂ ਘੱਟ 100 ਸਾਲ ਦੀ ਉਮਰ ਵਾਲੇ ਅਜਿਹੇ ਲੋਕਾਂ ਨੂੰ ਇਥੇ 'ਸੁਪਰ ਓਲਡ' ਸ਼੍ਰੈਣੀ ਵਿਚ ਰੱਖਿਆ ਜਾਂਦਾ ਹੈ।

ਇਟਲੀ ਵਿਚ ਦੁਨੀਆ ਭਰ ਵਿਚ ਕੋਰੋਨਾਵਾਇਰਸ ਕਾਰਣ ਮੌਤ ਦੇ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ, ਅਜਿਹੇ ਵਿਚ ਵਧੇਰੇ ਉਮਰ ਵਿਚ ਕੋਰੋਨਾਵਾਇਰਸ ਨੂੰ ਮਾਤ ਦੇਣ ਵਾਲਿਆਂ ਨੂੰ ਪ੍ਰੇਰਣਾਦਾਇਕ ਮੰਨਿਆ ਜਾ ਰਿਹਾ ਹੈ। ਜਾਨੁਸੋ ਵੀ ਉਹਨਾਂ ਵਿਚੋਂ ਇਕ ਹੈ। ਉਹਨਾਂ ਨੇ ਲੇਸੋਨਾ ਸ਼ਹਿਰ ਵਿਚ ਬਜ਼ੁਰਗਾਂ ਦੇ ਗ੍ਰੇਜੀਆ ਰੇਜ਼ੀਡੈਂਸ ਤੋਂ ਵੀਡੀਓ ਕਾਲ ਰਾਹੀਂ ਏਪੀ ਨੂੰ ਕਿਹਾ ਕਿ ਮੈਂ ਠੀਕ ਹਾਂ। ਮੈਂ ਟੀਵੀ ਦੇਖਦੀ ਹਾਂ, ਅਖਬਾਰ ਪੜਦੀ ਹਾਂ। ਆਪਣੀ ਬੀਮਾਰੀ ਬਾਰੇ ਪੁੱਛੇ ਜਾਣ 'ਤੇ ਜਾਨੁਸੋ ਨੇ ਕਿਹਾ ਕਿ ਮੈਨੂੰ ਬੁਖਾਰ ਸੀ। ਉਹਨਾਂ ਦੇ ਡਾਕਟਰ ਨੇ ਦੱਸਿਆ ਕਿ ਉਹ ਇਸ ਬੀਮਾਰੀ ਕਾਰਣ ਇਕ ਹਫਤੇ ਤੱਕ ਮੰਜੇ 'ਤੇ ਹੀ ਰਹੀ।

ਡਾਕਟਰ ਫਰਨੋ ਮਾਰਚੇਸੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਤਰਲ ਪਦਾਰਥ ਦਿੱਤੇ ਕਿਉਂਕਿ ਉਹ ਖਾਣਾ ਨਹੀਂ ਖਾ ਰਹੀ ਸੀ। ਉਹਨਾਂ ਦੱਸਿਆ ਕਿ ਇਕ ਦਿਨ ਉਹਨਾਂ ਨੇ ਅੱਖਾਂ ਖੋਲੀਆਂ ਤੇ ਹੌਲੀ-ਹੌਲੀ ਉਹਨਾਂ ਦੀ ਹਾਲਤ ਆਮ ਹੋ ਗਈ। ਉਹ ਪਹਿਲਾਂ ਵਾਂਗ ਕੰਮ ਕਰਨ ਲੱਗੀ। ਜਦੋਂ ਜਾਨੁਸੋ ਤੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਇਸ ਸਮੱਸਿਆ ਤੋਂ ਉਭਰਣ ਵਿਚ ਕਿਵੇਂ ਮਦਦ ਮਿਲੀ ਤਾਂ ਉਹਨਾਂ ਜਵਾਬ ਦਿੱਤਾ ਕਿ ਬਹਾਦਰੀ, ਤਾਕਤ ਤੇ ਵਿਸ਼ਵਾਸ ਨਾਲ।

Baljit Singh

This news is Content Editor Baljit Singh